ਲੰਡਨ (ਭਾਸ਼ਾ): ਬ੍ਰਿਟੇਨ ਵਿਚ 4 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਵਿਚ ਲੇਬਰ ਪਾਰਟੀ ਦੇ ਸਾਬਕਾ ਨੇਤਾ ਅਤੇ ਆਜ਼ਾਦ ਉਮੀਦਵਾਰ ਜੇਰੇਮੀ ਕੋਰਬੀਨ ਨੇ ਇਸਲਿੰਗਟਨ ਨਾਰਥ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਲੇਬਰ ਪਾਰਟੀ 'ਚੋਂ ਕੱਢੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਇਸ ਵਾਰ ਵੀ ਆਪਣੀ ਜਿੱਤ ਬਰਕਰਾਰ ਰੱਖੀ। ਕੋਰਬੀਨ ਨੇ ਆਪਣੇ ਵਿਰੋਧੀ ਅਤੇ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਉਮੀਦਵਾਰ ਪ੍ਰਫੁੱਲ ਨਰਗੁੰਡ ਨੂੰ 7,247 ਵੋਟਾਂ ਦੇ ਫਰਕ ਨਾਲ ਹਰਾ ਕੇ ਇਸਲਿੰਗਟਨ ਉੱਤਰੀ ਸੀਟ ਨੂੰ 24,120 ਵੋਟਾਂ ਨਾਲ ਜਿੱਤ ਲਿਆ। ਪ੍ਰਫੁੱਲ ਨਰਗੁੰਡ ਨੂੰ ਕੁੱਲ 16,873 ਵੋਟਾਂ ਮਿਲੀਆਂ।
'ਦਿ ਇੰਡੀਪੈਂਡੈਂਟ' ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਲੇਬਰ ਪਾਰਟੀ ਦੇ ਸਾਬਕਾ ਨੇਤਾ ਜੇਰੇਮੀ ਕੋਰਬਿਨ (75) 1983 ਤੋਂ ਇਸ ਸੀਟ 'ਤੇ ਜਿੱਤ ਹਾਸਲ ਕਰਦੇ ਆ ਰਹੇ ਹਨ ਅਤੇ ਹੁਣ ਤੱਕ ਉਹ 10 ਵਾਰ ਇਸ ਸੀਟ 'ਤੇ ਜਿੱਤ ਹਾਸਲ ਕਰ ਚੁੱਕੇ ਹਨ। ਪਰ ਇਸ ਵਾਰ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਕਿਉਂਕਿ 2020 ਵਿੱਚ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਮਜ਼ਦੂਰ ਦਾ ਪੁੱਤਰ ਬਣੇਗਾ ਬ੍ਰਿਟੇਨ ਦਾ PM, ਜਾਣੋ ਕੌਣ ਹੈ ਕੀਰ ਸਟਾਰਮਰ?
ਬ੍ਰਿਟੇਨ 'ਚ ਹੋਈਆਂ ਆਮ ਚੋਣਾਂ 'ਚ ਲੇਬਰ ਪਾਰਟੀ ਨੇ ਬਹੁਮਤ ਲਈ ਕਾਫੀ ਸੀਟਾਂ ਜਿੱਤ ਲਈਆਂ ਹਨ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਾਰ ਸਵੀਕਾਰ ਕਰ ਲਈ ਹੈ ਅਤੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਵਧਾਈ ਦਿੱਤੀ ਹੈ। ਕੀਰ ਸਟਾਰਮਰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਕੰਜ਼ਰਵੇਟਿਵ ਪਾਰਟੀ ਨੂੰ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰਿਸ਼ੀ ਸੁਨਕ ਨੇ ਆਪਣੀ ਸੀਟ ਤੋਂ ਚੋਣ ਜਿੱਤੀ ਹੈ। ਕੋਰਬੀਨ ਨੇ ਆਪਣੀ ਜਿੱਤ ਬਾਰੇ ਕਿਹਾ, ''ਸਾਡੀ ਮੁਹਿੰਮ ਸਕਾਰਾਤਮਕ ਸੀ, ਇਹ ਰਾਜਨੀਤੀ ਦੇ 'ਗਟਰ' ਵਿੱਚ ਨਹੀਂ ਗਈ। ਉਸਨੇ ਕਿਹਾ."ਸਾਡੀ ਮੁਹਿੰਮ ਪੂਰੀ ਏਕਤਾ ਲਿਆਉਣ ਲਈ ਦ੍ਰਿੜ ਸੀ।" ਇਹ ਨਤੀਜਾ ਇਸਲਿੰਗਟਨ ਉੱਤਰੀ ਦੇ ਲੋਕਾਂ ਦਾ ਇੱਕ ਸ਼ਾਨਦਾਰ ਸੰਦੇਸ਼ ਹੈ ਕਿ ਉਹ ਕੁਝ ਬਿਹਤਰ ਚਾਹੁੰਦੇ ਹਨ। ਜੇਰੇਮੀ ਕੋਰਬੀਨ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ, ਸਿੱਖਿਆ ਅਤੇ ਕਾਬਲੀਅਤਾਂ ਦਾ ਪੂਰੀ ਤਰ੍ਹਾਂ ਇਸਲਿੰਗਟਨ ਉੱਤਰੀ ਦੇ ਲੋਕਾਂ ਦਾ ਰਿਣੀ ਹਾਂ। ਇਹ ਜਿੱਤ ਪੂਰੀ ਤਰ੍ਹਾਂ ਉਸ ਨੂੰ ਸਮਰਪਿਤ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
8 ਵਾਰ ਦੀ ਕੋਸ਼ਿਸ਼ ਤੋਂ ਬਾਅਦ ਸੰਸਦ ਪਹੁੰਚੇ ਰਿਫਾਰਮ ਯੂਕੇ ਪਾਰਟੀ ਦੇ ਨੇਤਾ ਨਿਗੇਲ ਫਰਾਜ
NEXT STORY