ਰੂਪਨਗਰ (ਵਿਜੇ)- ਥਾਣਾ ਸਦਰ ਪੁਲਸ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ 2 ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਲੜਕੀ ਨੇ ਦੱਸਿਆ ਕਿ 29-30 ਅਪ੍ਰੈਲ ਦੀ ਰਾਤ ਨੂੰ ਉਸਦੇ ਦਾਦਾ ਅਤੇ ਦਾਦੀ ਬਰਾਂਡੇ 'ਚ ਸੌਂ ਰਹੇ ਸਨ ਜਦਕਿ ਉਹ ਕਮਰੇ 'ਚ ਸੁੱਤੀ ਪਈ ਸੀ। ਅਚਾਨਕ ਦੋ ਨੌਜਵਾਨ ਉਸਦੇ ਕਮਰੇ ਵਿਚ ਆ ਵੜੇ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।ਉਸ ਵਲੋਂ ਰੌਲਾ ਪਾਉਣ 'ਤੇ ਉਸਦਾ ਦਾਦਾ ਉੱਠ ਗਿਆ ਅਤੇ ਉਕਤ ਨੌਜਵਾਨ ਫਰਾਰ ਹੋ ਗਏ।
ਪੁਲਸ ਨੇ ਉਸਦੇ ਬਿਆਨਾਂ 'ਤੇ ਦੋਵਾਂ ਨੌਜਵਾਨਾਂ ਸਤਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਉੱਚਾ ਜਟਾਣਾ ਥਾਣਾ ਖਮਾਣੋਂ ਅਤੇ ਹਰਦੀਪ ਸਿੰਘ ਉਰਫ ਰਿੰਪਾ ਪੁੱਤਰ ਗੁਰਨੈਬ ਸਿੰਘ ਨਿਵਾਸੀ ਝਾਂਡੀਆਂ ਥਾਣਾ ਸਦਰ (ਰੂਪਨਗਰ) ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ 'ਚ ਪੁਲਸ ਦੀ ਮਿਲੀਭੁਗਤ ਨਾਲ ਸ਼ਰੇਆਮ ਹੋਇਆ ਨੌਜਵਾਨਾਂ ਦਾ ਕਤਲ (ਵੀਡੀਓ)
NEXT STORY