ਜਲੰਧਰ (ਵੈੱਬ ਡੈਸਕ): ਮਾਨਸੂਨ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮਾਨਸੂਨ ਦੀ ਐਂਟਰੀ ਹੋ ਗਈ ਹੈ। ਵਿਭਾਗ ਨੇ ਸੂਬੇ ਦੇ 12 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ, ਜਿਸ ਵਿਚ 8 ਜ਼ਿਲ੍ਹਿਆਂ ਵਿਚ ਬਾਰਿਸ਼ ਲਈ ਯੈਲੋ ਅਲਰਟ ਅਤੇ 4 ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਤਿੰਨ ਦਿਨ ਭਾਰੀ ਬਾਰਿਸ਼ ਦੇ ਅਸਾਰ ਹਨ।
ਤਾਪਮਾਨ 'ਚ ਨਹੀਂ ਆਵੇਗੀ ਬਹੁਤੀ ਗਿਰਾਵਟ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਅਸੀਂ ਮੌਸਮ ਨੂੰ ਦੇਖ ਰਹੇ ਹਾਂ। ਹੁਣ ਤੱਕ ਜਿਸ ਤਰ੍ਹਾਂ ਦੀ ਭਾਰੀ ਬਰਸਾਤ ਹੋਈ ਹੈ ਉਸ ’ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਾਨਸੂਨ ਕਾਫ਼ੀ ਮਜ਼ਬੂਤ ਹੈ ਤੇ ਆਉਣ ਵਾਲੇ ਦਿਨਾਂ ’ਚ ਚੰਗੀ ਬਾਰਿਸ਼ ਹੋਵੇਗੀ। ਵਿਭਾਗ ਦੀ ਲੰਬੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ ਪੂਰਾ ਹਫ਼ਤਾ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 2 ਦਿਨਾਂ ਲਈ ਆਰੇਂਜ ਅਲਰਟ ਦਿੱਤਾ ਗਿਆ ਹੈ। ਇਸ ਦੌਰਾਨ ਪੂਰੇ ਪੰਜਾਬ ਤੇ ਹਰਿਆਣਾ ’ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਤਾਪਮਾਨ ਦਾ ਸਵਾਲ ਹੈ, ਇਸ ਵਿਚ ਬਹੁਤੀ ਗਿਰਾਵਟ ਨਹੀਂ ਆਵੇਗੀ।
ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਆਰੇਂਜ ਅਲਰਟ
- ਜਲੰਧਰ
- ਕਪੂਰਥਲਾ
- ਗੁਰਦਾਸਪੁਰ
- ਅੰਮ੍ਰਿਤਸਰ
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ! ਤੜਕਸਾਰ ਮਿਲੀ ਖ਼ੂਨ ਨਾਲ ਭਿੱਜੀ ਲਾਸ਼
ਯੈਲੋ ਅਲਰਟ ਵਾਲੇ ਮੁੱਖ ਜ਼ਿਲ੍ਹੇ
- ਲੁਧਿਆਣਾ
- ਹੁਸ਼ਿਆਰਪੁਰ
- ਪਠਾਨਕੋਟ
- ਪਟਿਆਲਾ
- ਨਵਾਂਸ਼ਹਿਰ
- ਫ਼ਤਿਹਗੜ੍ਹ ਸਾਹਿਬ
- ਰੂਪਨਗਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਿਮਾ ਯਾਚਨਾ ਪੱਤਰ ਦੇਣ ਨਾਲ ਅਕਾਲੀ ਦਲ ਦੀ ਸ਼ਾਖ ’ਤੇ ਦੁਬਾਰਾ ਕਦੇ ਬੂਰ ਨਹੀਂ ਪੈ ਸਕਦਾ: ਭਾਈ ਅਮਰੀਕ ਸਿੰਘ
NEXT STORY