ਪਿੰਜੌਰ (ਰਾਵਤ) - ਪਿੰਜੌਰ ’ਚ ਸਾਂਝੇ ਪਖਾਨੇ ’ਚ ਹਾਰਪਿਕ ਦੀ ਬੋਤਲ ’ਚ ਮੋਬਾਈਲ ਲੁਕਾ ਕੇ ਕੁੜੀਆਂ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੁੜੀਆਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁੜੀਆਂ ਨੇ ਦੱਸਿਆ ਕਿ ਸ਼ਾਮ ਸਮੇਂ ਜਦੋਂ ਇਕ ਕੁੜੀ ਪਖਾਨੇ ਗਈ ਤਾਂ ਉਸ ਨੂੰ ਹਾਰਪਿਕ ਦੀ ਬੋਤਲ ’ਚ ਕੈਮਰਾ ਮਿਲਿਆ। ਜਦੋਂ ਉਸ ਨੇ ਉਸ ਨੂੰ ਦੇਖਿਆ ਤਾਂ ਮੋਬਾਈਲ ’ਤੇ ਵੀਡੀਓ ਬਣ ਰਹੀ ਸੀ।
ਬੋਤਲ ਸੀਟ ਦੇ ਬਿਲਕੁਲ ਸਾਹਮਣੇ ਫਰਸ਼ ’ਤੇ ਪਈ ਸੀ। ਜਦੋਂ ਉਹ ਹਾਰਪਿਕ ਦੀ ਬੋਤਲ ਤੇ ਮੋਬਾਈਲ ਲੈ ਕੇ ਆਪਣੇ ਬੌਸ ਕੋਲ ਗਈ ਤਾਂ ਉਸ ਨੇ ਫੋਨ ਤੋਂ ਵੀਡੀਓ ਡਿਲੀਟ ਕਰ ਦਿੱਤੀ ਤੇ ਕਿਹਾ ਕਿ ਤੁਸੀਂ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਨਾ ਦੱਸੋ। ਦੋਵਾਂ ਨੇ ਦੱਸਿਆ ਕਿ ਜਿਨ੍ਹਾਂ ਨਾਲ ਉਹ ਕੰਮ ਕਰਦੀਆਂ ਸਨ, ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰਿੰਟਿੰਗ ਪ੍ਰੈੱਸ ਦੇ ਸਾਹਮਣੇ ਵਾਲੇ ਪਖਾਨੇ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਪ੍ਰੈੱਸ ਦੇ ਮਾਲਕ ਵੱਲੋਂ ਕੈਮਰਾ ਲਾਇਆ ਗਿਆ ਸੀ।
ਸ਼ਿਕਾਇਤ ’ਚ ਕੁੜੀਆਂ ਨੇ ਦੱਸਿਆ ਕਿ ਸਾਡਾ ਬੌਸ ਤੇ ਉਕਤ ਪ੍ਰਿੰਟਿੰਗ ਪ੍ਰੈੱਸ ਦਾ ਮਾਲਕ ਦੋਵੇਂ ਮਿਲ ਕੇ ਵੀਡੀਓ ਬਣਾ ਕੇ ਵਾਇਰਲ ਕਰਨ ਤੇ ਦੁਰਵਰਤੋਂ ਕਰਦੇ ਹੋਣਗੇ। ਸਾਡੇ ਬੌਸ ਨੇ ਆਪਣੇ ਦਫ਼ਤਰ ’ਚ ਕੋਈ ਵੀ ਪਖਾਨਾ ਨਹੀਂ ਬਣਾਇਆ ਭਾਵੇਂ ਚਾਰ ਕੁੜੀਆਂ ਦਫ਼ਤਰ ’ਚ ਕੰਮ ਕਰਦੀਆਂ ਹਨ। ਪੁਲਸ ਨੇ ਕੁੜੀਆਂ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਰਿਆਣਾ ਦੀ ਨੂੰਹ ਜੇਲ੍ਹ 'ਚ ਦੋ ਕੈਦੀਆਂ ਨੇ ਕੀਤੀ ਖ਼ੁਦਕੁਸ਼ੀ
NEXT STORY