ਅੰਮ੍ਰਿਤਸਰ- ਅੰਮ੍ਰਿਤਸਰ ਦੇ ਚਮਿਆਰੀ ਥਾਣੇ ਤੋਂ ਮਾਮਲਾ ਸਾਹਮਣੇ ਆਇਆ। ਜਿਸ 'ਚ ਕਿਸੇ ਮੁਲਜ਼ਮ ਦੀ ਨਹੀਂ ਸਗੋਂ ਪੁਲਸ ਅਧਿਕਾਰੀਆਂ ਦੀ ਆਪਸ 'ਚ ਬਹਿਸਬਾਜ਼ੀ ਅਤੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਮਾਮਲਾ ਇਹ ਹੈ ਕਿ ਐੱਸ. ਐੱਚ. ਓ. ਬਲਬੀਰ ਸਿੰਘ ਨੇ ਏ. ਐੱਸ. ਆਈ. ਚੌਂਕੀ ਇੰਚਾਰਜ ਕੁਲਦੀਪ ਸਿੰਘ ਨੂੰ ਪਰਚਾ ਦਰਜ ਕਰ ਲਈ ਕਿਹਾ ਸੀ ਪਰ ਏ. ਐੱਸ. ਆਈ. ਨੇ ਐੱਸ. ਐੱਚ. ਓ. ਦੀ ਗੱਲ ਨਹੀਂ ਮਨੀ ਅਤੇ ਦੋਵੇਂ ਗਾਲੀ-ਗਲੋਚ 'ਤੇ ਉਤਰ ਆਉਂਦੇ ਹਨ। ਜਿਸ ਦੀ ਆਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜਿਆ ਮਾਪਿਆਂ ਦਾ ਇਕਲੌਤਾ ਸਹਾਰਾ, ਓਵਰਡੋਜ਼ ਕਾਰਨ ਨੌਜਵਾਨ ਦੀ ਗਈ ਜਾਨ
ਆਡੀਓ 'ਚ ਤੁਸੀਂ ਸੁਣ ਸਕਦੇ ਹੋ ਕਿ ਐੱਸ. ਐੱਚ. ਓ. ਬਲਬੀਰ ਸਿੰਘ ਨੇ ਏ. ਐੱਸ. ਆਈ. ਚੌਂਕੀ ਇੰਚਾਰਜ ਕੁਲਦੀਪ ਸਿੰਘ ਨੂੰ ਕਾਲ ਕਰ ਕੇ ਕਿਹਾ ਕਿ ਤੁਸੀਂ ਪਰਚਾ ਦਰਜ ਕੀਤਾ ਹੈ ਕਿ ਨਹੀਂ ? ਇਸ 'ਤੇ ਏ. ਐੱਸ. ਆਈ. ਨੇ ਜਵਾਬ ਦਿੰਦਿਆਂ ਕਿਹਾ ਮੈਂ ਇਸ ਤਰ੍ਹਾਂ ਪਰਚਾ ਨਹੀਂ ਦਰਜ ਕਰਾਂਗਾ ਸਵੇਰੇ ਜਾਂਚ ਹੋਵੇਗੀ ਉਸ ਤੋਂ ਬਾਅਦ ਪਰਚਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਦੋਸਤਾਂ ਨਾਲ ਨਹਿਰ 'ਚ ਨਹਾਉਣ ਆਇਆ ਨੌਜਵਾਨ ਪਾਣੀ ਡੁੱਬਿਆ
ਇਸ ਦੇ ਐੱਸ. ਐੱਚ. ਓ. ਬਲਬੀਰ ਸਿੰਘ ਨੇ ਕਿਹਾ ਜੇਕਰ ਤੂੰ ਪਰਚਾ ਨਹੀਂ ਦੇਣਾ ਤਾਂ ਡੀ. ਜੀ. ਪੀ. ਸਾਬ੍ਹ ਨਾਲ ਗੱਲ ਕਰ ਲੈ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਕਿਹਾ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕਰੋ ਮੈਂ ਪਰਚਾ ਦਰਜ ਕਰਕੇ ਆਪ ਨਹੀਂ ਫੱਸਣਾ । ਉਸ ਨੇ ਕਿਹਾ ਨੇ ਕਿਹਾ ਭਾਵੇਂ DGP ਨੂੰ ਬੋਲ, ਮੈਂ ਪਰਚਾ ਨਹੀਂ ਕੱਟਣਾ ਤੇ ਵਰਗੇ 20 ਐੱਸ. ਐੱਚ. ਓ. ਬਹੁਤ ਵੇਖੇ ਨੇ, ਇਹ ਸਭ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਗਏ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਪਰਿਵਾਰ, ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
STF ਪੰਜਾਬ ਵੱਲੋਂ 'ਨਸ਼ੇ ਵਾਲੀ ਫੈਕਟਰੀ' ਦਾ ਪਰਦਾਫਾਸ਼, ਜਾਣੋ ਕੀ-ਕੀ ਹੋਇਆ ਬਰਾਮਦ
NEXT STORY