ਨਵੀਂ ਦਿੱਲੀ/ਮੋਗਾ/ਬਾਘਾਪੁਰਾਣਾ (ਏਜੰਸੀਆਂ, ਪਵਨ ਗਰੋਵਰ, ਗੋਪੀ ਰਾਊਕੇ, ਰਾਹੁਲ, ਰਾਕੇਸ਼,ਆਜ਼ਾਦ) - ਮੋਗਾ ਓਰਬਿਟ ਬੱਸ ਕਾਂਡ ਵਿਚ ਮਾਰੀ ਗਈ ਲੜਕੀ ਦਾ ਪਰਿਵਾਰ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਅੱਗੇ ਅੜ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ, ਉਦੋਂ ਤੱਕ ਉਹ ਆਪਣੀ ਬੇਟੀ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿਚ 50 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਰੋਜ਼ਗਾਰ, ਜ਼ਖਮੀ ਦਾ ਮੁਫਤ ਇਲਾਜ ਅਤੇ ਓਰਬਿਟ ਏਵੀਏਸ਼ਨ ਦੀਆਂ ਬੱਸਾਂ ਦਾ ਰੂਟ ਪਰਮਿਟ ਰੱਦ ਕਰਨਾ ਸ਼ਾਮਿਲ ਹਨ। ਓਧਰ ਪੰਜਾਬ ਸਰਕਾਰ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਪਰ ਉਨ੍ਹਾਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰੋਜ਼ਪੁਰ ਰੇਂਜ ਦੇ ਡਿਪਟੀ ਜਨਰਲ ਇੰਸਪੈਕਟਰ ਅਮਰ ਸਿੰਘ ਚਹਿਲ ਨੇ ਦੱਸਿਆ ਕਿ ਅੰਤਿਮ ਸੰਸਕਾਰ ਲਈ ਲੜਕੀ ਦੇ ਪਰਿਵਾਰ ਨੂੰ ਮੰਨਣ ਲਈ ਉਹ ਉਸਨੂੰ ਮਿਲੇ ਪਰ ਉਹ ਆਪਣੀ ਗੱਲ 'ਤੇ ਕਾਇਮ ਹੈ। ਦੋਸ਼ੀਆਂ ਨੂੰ ਨਿਆਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਪ੍ਰਤਿਮਾ ਮਹਾਜਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 4 ਮਈ ਤੱਕ ਲਈ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਥੇ ਹੀ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਵਾਘਾ ਨੇ ਪੀੜਤ ਪਰਿਵਾਰ ਲਈ 5 ਲੱਖ ਰੁਪਏ ਦੀ ਮਦਦ ਅਤੇ ਜ਼ਖਮੀ ਔਰਤ ਦੇ ਇਲਾਜ ਲਈ 1.20 ਲੱਖ ਦੇਣ ਦਾ ਐਲਾਨ ਕੀਤਾ ਹੈ।
ਓਧਰ ਅੱਜ ਜ਼ਿਲਾ ਮੋਗਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਮੁੱਖ ਥਾਣੇ ਦੇ ਸਾਹਮਣੇ 4 ਘੰਟੇ ਦਿੱਤੇ ਧਰਨੇ ਵਿਚ ਪੁੱਜੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੜਕੀ ਦੀ ਹੱਤਿਆ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਜਦੋਂ ਤੱਕ ਮਾਮਲਾ ਦਰਜ ਨਹੀਂ ਹੋ ਜਾਂਦਾ ਉਦੋਂ ਤੱਕ ਕਾਂਗਰਸ ਪਾਰਟੀ ਸ਼ਾਂਤੀ ਨਾਲ ਨਹੀਂ ਬੈਠੇਗੀ। ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਜੋਗਿੰਦਰ ਸਿੰਘ ਜੈਤੋ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਇੰਦਰਜੀਤ ਜ਼ੀਰਾ, ਬੀਬੀ ਜਗਦਰਸ਼ਨ ਕੌਰ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਓਧਰ ਦਿੱਲੀ ਪ੍ਰਦੇਸ਼ ਯੁਵਾ ਕਾਂਗਰਸ ਦੇ ਵਰਕਰਾਂ ਨੇ ਅੱਜ ਸੂਬਾ ਪ੍ਰਧਾਨ ਅਮਿਤ ਮਲਿਕ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਨਿਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ। ਮਹਿਲਾ ਸੰਗਠਨਾਂ ਨੇ ਵੀ ਮਾਰਚ ਕੱਢਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਦੇ ਅਸਤੀਫੇ ਦੀ ਮੰਗ ਕੀਤੀ।
ਬਿਨਾਂ ਸਬਸਿਡੀ ਵਾਲਾ ਸਿਲੰਡਰ 5 ਰੁਪਏ ਸਸਤਾ ਹੋਇਆ
NEXT STORY