ਨਵੀਂ ਦਿੱਲੀ - ਬਿਨਾਂ ਸਬਸਿਡੀ ਵਾਲੀ ਰਸੋਈ ਗੈਸ (ਐੱਲ. ਪੀ. ਜੀ.) ਦੀ ਕੀਮਤ ਅੱਜ 5 ਰੁਪਏ ਪ੍ਰਤੀ ਸਿਲੰਡਰ ਘਟਾ ਦਿੱਤੀ ਗਈ। ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਦੇਖਦੇ ਹੋਏ ਹਵਾਈ ਈਂਧਣ ਦੀ ਕੀਮਤ ਹਾਲਾਂਕਿ ਵਧਾਈ ਗਈ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਨੇ ਕਿਹਾ ਕਿ ਦਿੱਲੀ ਵਿਚ ਐੱਲ. ਪੀ. ਜੀ. ਦਾ ਬਾਜ਼ਾਰ ਮੁੱਲ 14.2 ਕਿਲੋਗ੍ਰਾਮ ਦੇ ਹਰੇਕ ਸਿਲੰਡਰ ਲਈ 5 ਰੁਪਏ ਘਟਾ ਕੇ 616 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਵਾਰ ਐੱਲ. ਪੀ. ਜੀ. ਦਾ ਮੁੱਲ ਵਧਾਇਆ ਗਿਆ ਸੀ। ਇਕ ਮਾਰਚ ਨੂੰ ਇਸ ਨੂੰ 5 ਰੁਪਏ ਅਤੇ ਇਕ ਅਪ੍ਰੈਲ ਨੂੰ 11 ਰੁਪਏ ਵਧਾਇਆ ਗਿਆ ਸੀ।
ਕੀਬੋਰਡ ਤੋਂ ਦੂਰ ਹੋਵੇਗਾ 'ਸਪੇਸਬਾਰ' ਬਟਨ (ਦੇਖੋ ਤਸਵੀਰਾਂ)
NEXT STORY