ਪ੍ਰਤਾਪਗੜ੍ਹ- ਵਿਦਿਆਰਥਣ ਨੇ ਦਰਿੰਦਗੀ ਦਾ ਖੇਡ ਖੇਡਣ ਤੋਂ ਬਾਅਦ ਦਰਿੰਦਿਆਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਨਰਾਹੀ ਬਾਗ 'ਚ ਸ਼ੁੱਕਰਵਾਰ ਨੂੰ ਵਿਦਿਆਰਥਣ ਦੀ ਨੰਗੀ ਲਾਸ਼ ਦੇਖ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ 'ਤੇ ਐੱਸ. ਪੀ., ਏ. ਐੱਸ. ਪੀ. ਅਤੇ ਸੀ. ਓ. ਸਮੇਤ ਕਈ ਥਾਣਿਆਂ ਦੀ ਪੁਲਸ ਮੌਕੇ 'ਤੇ ਪੁੱਜੀ। ਪਿੰਡ ਵਾਸੀਆਂ ਦੇ ਵਿਰੋਧ ਕਾਰਨ ਕਾਫੀ ਦੇਰ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਸਕਿਆ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ 'ਤੇ ਬਲਾਤਕਾਰ ਅਤੇ ਕਤਲ ਦੇ ਮਾਮਲੇ 'ਚ ਇਕ ਨਾਮਜ਼ਦ 4 ਅਣਪਛਾਤਿਆਂ ਦੇ ਖਿਲਾਫ ਰਿਪੋਰਟ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਵਸਰਾ ਇਲਾਕੇ ਦੀ ਇਕ 17 ਸਾਲ ਦੀ ਲੜਕੀ ਇਕ ਕਾਲਜ 'ਚ ਇੰਟਰ ਦੀ ਵਿਦਿਆਰਥਣ ਸੀ। ਮ੍ਰਿਤਕਾ ਦਾ ਪਿਤਾ ਮੁੰਬਈ 'ਚ ਰੋਜ਼ੀ-ਰੋਟੀ ਦੇ ਸਿਲਸਿਲੇ 'ਚ ਰਹਿੰਦਾ ਹੈ। ਵੱਡੀ ਭੈਣ ਦੇ ਵਿਆਹ ਤੋਂ ਬਾਅਦ ਅਤੇ ਭਰਾ ਦੇ ਨਾਨਕੇ ਰਹਿਣ ਕਾਰਨ ਣਾਂ ਨਾਲ 2 ਭੈਣਾਂ ਹੀ ਘਰ 'ਚ ਰਹਿੰਦੀਆਂ ਸਨ। ਵੀਰਵਾਰ ਦੀ ਰਾਤ ਮਾਂ ਨਾਲ ਦੋਵੇਂ ਭੈਣਾਂ ਸੌਂ ਰਹੀਆਂ ਸਨ। ਰਾਤ 10 ਵਜੇ ਅਚਾਨਕ ਮਾਂ ਦੀ ਅੱਖ ਖੁੱਲ੍ਹੀ ਤਾਂ ਵੱਡੀ ਬੇਟੀ ਗਾਇਬ ਸੀ। ਉਸ ਨੂੰ ਲੱਭਣ ਦੇ ਨਾਲ ਹੀ ਪਰਿਵਾਰ ਦੇ ਲੋਕਾਂ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ। ਉਹ ਪਰਿਵਾਰ ਵਾਲਿਆਂ ਨਾਲ ਉਸ ਦੀ ਤਲਾਸ਼ ਕਰਦੀ ਰਹੀ ਪਰ ਉਸ ਦਾ ਕਿਤੇ ਪਤਾ ਨਹੀਂ ਲੱਗਾ। ਸ਼ੁੱਕਰਵਾਰ ਦੀ ਸਵੇਰ ਘਰ ਤੋਂ ਕੁਝ ਦੂਰ ਬਨਰਾਹੀ ਬਾਗ ਸਥਤ ਜੰਗਲ 'ਚ ਉਸ ਦੀ ਨਗਨ ਲਾਸ਼ ਦੇਖੀ। ਚਸ਼ਮਦੀਦਾਂ ਅਨੁਸਾਰ ਤਾਂ ਵਿਦਿਆਰਥਣ ਦੀ ਲਾਸ਼ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ।
ਕੁਹਾੜੀ ਅਤੇ ਚਾਕੂ ਨਾਲ 15 ਵਾਰ ਕੀਤੇ ਗਏ ਸਨ। ਸਮੂਹਕ ਬਲਾਤਕਾਰ ਤੋਂ ਬਾਅਦ ਕਤਲ ਦੀ ਸੂਚਨਾ ਨਾਲ ਦੇਵਸਰਾ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ 'ਤੇ ਪਿੰਡ ਦੇ ਹੀ ਵਿਕਾਸ ਯਾਦਵ ਅਤੇ ਉਸ ਦੇ 4 ਸਹਿਯੋਗੀਆਂ 'ਤੇ ਸਮੂਹਕ ਬਲਾਤਕਾਰ ਅਤੇ ਕਤਲ ਦੀ ਰਿਪੋਰਟ ਦਰਜ ਕੀਤੀ ਹੈ। ਦੋਸ਼ੀ ਦੀ ਤਲਾਸ਼ 'ਚ ਉਸ ਦੇ ਘਰ ਪੁੱਜੀ ਪੁਲਸ ਦੇ ਹੱਥ ਉਹ ਨਹੀਂ ਲੱਗਿਆ। ਪਤਾ ਲੱਗਾ ਹੈ ਕਿ ਸਵੇਰੇ ਹੀ ਉਹ ਆਪਣੀ ਪਤਨੀ ਨੂੰ ਲੈ ਕੇ ਚੱਲਾ ਗਿਆ। ਦੂਜੇ ਪਾਸੇ ਲਾਸ਼ ਨੂੰ ਕਬਜ਼ੇ 'ਚ ਲੈਣ ਦੀ ਪੁਲਸ ਨੇ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀ ਵਿਰੋਧ ਕਰਨ ਲੱਗੇ। ਹਾਲਾਂਕਿ ਉੱਚ ਅਧਿਕਾਰੀਆਂ ਦੇ ਭਰੋਸੇ 'ਤੇ ਪਿੰਡ ਵਾਸੀ ਸ਼ਾਂਤ ਹੋ ਗਏ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ।
ਦੇਸ਼ ਲਈ ਦਾਅ 'ਤੇ ਲਾਈ ਸੀ ਜਾਨ, ਹੁਣ ਮੰਗ ਰਿਹੈ ਦਾਨ (ਦੇਖੋ ਤਸਵੀਰਾਂ)
NEXT STORY