ਨਵੀਂ ਦਿੱਲੀ— ਕਦੇ ਦੇਸ਼ ਦੇ ਲਈ ਜਾਨ ਦਾਅ 'ਤੇ ਲਗਾਉਣ ਵਾਲੇ ਫੌਜੀ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਸ ਨੂੰ ਆਪਣੇ ਪੁੱਤਰ ਦੇ ਇਲਾਜ ਲਈ ਲੋਕਾਂ ਤੋਂ ਪੈਸਾ ਮੰਗਣਾ ਪਵੇਗਾ। ਪਰ ਸਰਕਾਰ ਅਤੇ ਫੌਜ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਕੁਮਾਰ ਸਿਕੰਦਰ ਨਾਂ ਦੇ ਇਸ ਵਿਅਕਤੀ ਕੋਲ ਕੋਈ ਹੋਰ ਰਸਤਾ ਨਹੀਂ ਹੈ। ਕੁਮਾਰ ਸਿਕੰਦਰ ਦਾ ਸੱਤ ਸਾਲਾ ਬੇਟੇ ਮਿਹੀਰ ਨੂੰ ਕਾਂਜੈਨੇਟੀਕਲ ਜੈਨੇਟਿਕ ਡਿਸਆਰਡਰ ਨਾਂ ਦੀ ਬੀਮਾਰੀ ਹੈ। ਪਹਿਲਾਂ ਮਿਹੀਰ ਦਾ ਇਲਾਜ ਫੌਜ ਕਰਵਾ ਰਹੀ ਸੀ ਪਰ ਹੁਣ ਫੌਜ ਨੇ ਉਸ ਦਾ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਆਪਣੀ ਸਾਰੀ ਕਮਾਈ ਮਿਹੀਰ ਦੇ ਇਲਾਜ 'ਤੇ ਖਰਚ ਕਰਨ ਵਾਲਾ ਸਿਕੰਦਰ ਆਪਣੀ ਐਕਸ ਸਰਵਿਸਮੈਨ ਸੈਂਟਰਲ ਹੈਲਥ ਸਕੀਮ ਦਾ ਵੀ ਲਾਭ ਨਹੀਂ ਲੈ ਸਕਦਾ, ਕਿਉਂਕਿ ਉਹ ਸਮੇਂ 'ਤੇ ਬੀਮੇ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ।
ਮਿਹੀਰ ਦੇ 20 ਦਿਨਾਂ ਦੇ ਇਲਾਜ ਲਈ 90000 ਰੁਪਏ ਦੀ ਲੋੜ ਹੈ ਅਤੇ ਹੁਣ ਤੱਕ ਉਹ ਲੋਕਾਂ ਤੋਂ 70000 ਰੁਪਏ ਇਕੱਠੇ ਕਰ ਚੁੱਕੇ ਹਨ। ਮਿਹੀਰ ਦੇ ਇਲਾਜ 'ਤੇ ਇਕ ਦਿਨ ਦਾ ਖਰਚ 8500 ਰੁਪਏ ਆਉਂਦਾ ਹੈ।
ਕਾਰਗਿਲ ਦੀ ਜੰਗ ਲੜ ਚੁੱਕੇ ਮਿਹੀਰ ਦੇ ਪਿਤਾ ਕੁਮਾਰ ਸਿਕੰਦਰ ਨੇ ਫੇਸਬੁੱਕ 'ਤੇ ਮਿਹੀਰ ਦੇ ਇਲਾਜ ਲਈ ਮਦਦ ਇਕੱਠੀ ਕਰਨ ਲਈ 'ਹੈਲਪ ਮਿਹੀਰ' ਨਾਂ ਦਾ ਫੇਸਬੁੱਕ ਪੇਜ ਬਣਾਇਆ ਹੈ। ਇਸ ਪੇਜ 'ਤੇ ਉਨ੍ਹਾਂ ਨੇ ਮਿਹੀਰ ਦੀ 10 ਮਿੰਟਾਂ ਦੀ ਡਾਕੂਮੈਂਟਰੀ ਵੀ ਅਪਲੋਡ ਕੀਤੀ ਹੈ। ਮਿਹੀਰ ਦੇ ਸਰੀਰ ਦੇ ਇਕ ਹਿੱਸੇ ਨੂੰ ਲਕਵਾ ਮਾਰ ਚੁੱਕਾ ਹੈ ਤੇ ਉਹ ਨਿੱਤ ਦਿਨ ਜ਼ਿੰਦਗੀ ਨਾਲ ਸੰਘਰਸ਼ ਕਰ ਰਿਹਾ ਹੈ ਤੇ ਦੇਸ਼ ਨੂੰ ਬਚਾਉਣ ਵਾਲਾ ਇਕ ਫੌਜੀ ਆਪਣੇ ਬੱਚੇ ਨੂੰ ਬਚਾਉਣ ਲਈ ਮਦਦ ਮੰਗ ਰਿਹਾ ਹੈ। ਤੁਸੀਂ 'ਹੈਲਪ ਮਿਹੀਰ' (help mihir) ਫੇਸਬੁੱਕ ਪੇਜ 'ਤੇ ਜਾ ਕੇ ਦੇਸ਼ ਦੇ ਮਹਾਨ ਫੌਜੀ ਦੀ ਮਦਦ ਕਰ ਸਕਦੇ ਹੋ।
ਮੋਗਾ ਕਾਂਡ 'ਤੇ ਬਵਾਲ : ਪੀੜਤ ਪਰਿਵਾਰ ਦੀ ਮੁਆਵਜ਼ਾ ਲੈਣ ਤੋਂ ਨਾਂਹ, ਅੰਤਿਮ ਸੰਸਕਾਰ ਵੀ ਰੋਕਿਆ
NEXT STORY