ਹਿਸਾਰ- ਝੋਰਡ ਖਾਪ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਝੋਰਡ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਕਰੋੜਾਂ ਰੁਪਏ ਖਰਚ ਕਰ ਕੇ ਬਹੁਤ ਜ਼ੋਰ-ਸ਼ੋਰ ਨਾਲ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਚੱਲਾ ਰਹੀ ਹੈ ਪਰ ਹਰਿਆਣਾ ਦੇ ਬਰਾਂਡ ਅੰਬੈਂਸਡਰ ਬਾਬਾ ਰਾਮਦੇਵ ਦੀ ਕੰਪਨੀ ਬੇਟਾ ਪੈਦਾ ਕਰਨ ਦੀ ਅਤੇ ਕਥਿਤ ਦਵਾਈ ਬਾਜ਼ਾਰ 'ਚ ਧੱੜਲੇ ਨਾਲ ਵੇਚੀ ਜਾ ਰਹੀ ਹੈ। ਝੋਰਡ ਨੇ ਕਿਹਾ ਕਿ ਲਿੰਗ ਅਨੁਪਾਤ ਦੇ ਮਾਮਲੇ 'ਚ ਹਰਿਆਣਾ ਪਹਿਲਾਂ ਹੀ ਪਿਛੜਿਆ ਹੋਇਆ ਹੈ। ਵੱਖ-ਵੱਖ ਖਾਪ, ਪੰਚਾਇਤਾਂ ਅਤੇ ਸਮਾਜਿਕ ਸੰਗਠਨ ਇਸ ਨਾਲ ਚਿੰਤਤ ਹਨ। ਬਾਬਾ ਰਾਮਦੇਵ ਦੀ ਇਸ ਦਵਾਈ ਨਾਲ ਸਮਾਜ 'ਚ ਪੁੱਤਰ ਪ੍ਰਾਪਤੀ ਨੂੰ ਜ਼ੋਰ ਮਿਲੇਗਾ।
ਬੇਟਾ ਪੈਦਾ ਕਰਨ ਵਾਲੀ ਦਵਾਈ ਦਾ ਨਾਂ ਹੀ ਆਪਣੇ ਆਪ 'ਚ ਮਾੜੀ ਸੋਚ ਦਰਸਾਉਂਦਾ ਹੈ ਅਤੇ ਇਸ ਨਾਲ ਸਰਕਾਰ ਦੀ ਕੰਨਿਆ ਬਚਾਓ ਮੁਹਿੰਮ ਨੂੰ ਧੱਕਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅਪੀਲ 'ਤੇ ਸਾਰੀਆਂ ਖਾਪ, ਪੰਚਾਇਤਾਂ ਅਤੇ ਸਮਾਜਿਕ ਸੰਗਠਨ ਇਸ ਮੁਹਿੰਮ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਵੀ ਠੇਸ ਪੁੱਜੀ ਹੈ। ਸਰਕਾਰ 'ਤੇ 2 ਕਿਸ਼ਤੀਆਂ 'ਚ ਸਵਾਰ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਬਾਬਾ ਰਾਮਦੇਵ ਨੂੰ ਲਾਭ ਹੀ ਪਹੁੰਚਾਉਣਾ ਹੈ ਤਾਂ ਕੰਨਿਆ ਭਰੂਣ ਹੱਤਿਆ ਵਰਗੇ ਸੰਵੇਦਨਸ਼ੀਲ ਅਤੇ ਸਮਾਜਿਕ ਮੁੱਦੇ 'ਤੇ ਲੋਕਾਂ ਅਤੇ ਸਮਾਜਿਕ ਸੰਗਠਨਾਂ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ ਹੈ।
ਲਾਲਚੀ ਸਹੁਰਿਆਂ ਦਾ ਕਾਰਾ, ਦਾਜ ਲਈ ਕਰਤੀ ਖੌਫਨਾਕ ਹਰਕਤ
NEXT STORY