ਪਲਵਲ- ਸਾਡੇ ਦੇਸ਼ ਵਿਚ ਔਰਤਾਂ ਨਾਲ ਦਾਜ ਖਾਤਰ ਹੱਤਿਆ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਰੁੱਕਣ ਦੇ ਨਾਂ ਨਹੀਂ ਲੈ ਰਹੇ। ਇਸ ਤਰ੍ਹਾਂ ਦੇ ਮਾਮਲੇ ਘੱਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਪਲਵਲ 'ਚ। ਜਿੱਥੇ ਲਾਲਚੀ ਸਹੁਰੇ ਪਰਿਵਾਰ ਵਲੋਂ ਦਾਜ ਵਿਚ ਵੱਡੀ ਗੱਡੀ ਨਾ ਮਿਲਣ ਕਾਰਨ ਆਪਣੀ ਨੂੰਹ ਨੂੰ ਫਾਂਸੀ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਪਲਵਲ ਦੇ ਸਿਵਲ ਹਸਪਤਾਲ ਭੇਜ ਦਿੱਤਾ।
ਪੁਲਸ ਨੇ ਮ੍ਰਿਤਕਾ ਦੇ ਸਹੁਰੇ ਪੱਖ ਦੇ 7 ਲੋਕਾਂ ਵਿਰੁੱਧ ਦਾਜ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਮੋਰਮਲ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨੇ ਆਪਣੀ ਬੇਟੀ ਦਾ ਵਿਆਹ 2009 ਵਿਚ ਪਲਵਲ ਜ਼ਿਲੇ ਦੇ ਵਾਸੀ ਅਸਗਰ ਨਾਲ ਕੀਤਾ ਸੀ ਅਤੇ ਵਿਆਹ ਵਿਚ ਇਕ ਆਲਟੋ ਕਾਰ ਸਮੇਤ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ। ਪਿਤਾ ਦਾ ਕਹਿਣਾ ਹੈ ਕਿ ਮੇਰੀ ਬੇਟੀ ਦੇ ਸਹੁਰੇ ਵਾਲੇ ਉਸ ਦਾਜ ਤੋਂ ਖੁਸ਼ ਨਹੀਂ ਸਨ ਅਤੇ ਉਹ ਮੇਰੀ ਲੜਕੀ ਤੋਂ ਦਾਜ ਵਿਚ ਵੱਡੀ ਗੱਡੀ ਲਿਆਉਣ ਦੀ ਮੰਗ ਕਰਦੇ ਸਨ। ਪੀੜਤ ਨੇ ਦੱਸਿਆ ਕ ਉਸ ਤੋਂ ਪਹਿਲਾਂ ਉਸ ਨੇ ਲੜਾਈ ਸ਼ਾਂਤ ਕਰਨ ਲਈ ਆਪਣੀਆਂ ਦੋ ਮੱਝਾਂ ਵੀ ਦਾਨ ਵਿਚ ਦੇ ਦਿੱਤੀਆਂ ਸਨ ਪਰ ਫਿਰ ਵੀ ਉਸ ਦੇ ਸਹੁਰੇ ਵਾਲੇ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਏ ਅਤੇ ਕੁੱਟਮਾਰ ਕਰਦੇ ਰਹੇ।
ਅਮਰਨਾਥ ਯਾਤਰਾ 'ਤੇ ਵੱਖਵਾਦੀ ਨੇਤਾ ਗਿਲਾਨੀ ਦਾ ਵਿਵਾਦਪੂਰਨ ਬਿਆਨ
NEXT STORY