ਨਵੀਂ ਦਿੱਲੀ- ਅੰਕਲ ਮੈਨੂੰ ਮੇਰੀ ਮਾਂ ਕੋਲ ਲੈ ਚੱਲੋ, ਪੁਲਸ ਟੀਮ ਨੂੰ ਦੇਖ ਕੇ ਇਕ 11 ਸਾਲਾ ਬੱਚਾ ਰੋਂਦੇ ਹੋਏ ਉਨ੍ਹਾਂ ਨਾਲ ਲਿਪਟ ਗਿਆ ਅਤੇ ਬੋਲਣ ਲੱਗਾ ਕਿ ਮੈਂ 10 ਮਹੀਨਿਆਂ ਤੋਂ ਇੱਥੇ ਇਸ ਕਮਰੇ 'ਚ ਬੰਦ ਹਾਂ, ਸਾਰਾ ਦਿਨ ਚੂੜੀਆਂ ਬਣਾਉਂਦਾ ਰਹਿੰਦਾ ਹਾਂ। ਮੈਂ ਆਪਣੀ ਮੰ ਕੋਲ ਜਾਣਾ ਹੈ। ਇਹ ਨਜ਼ਾਰਾ ਉੱਤਰ-ਪੂਰਬੀ ਜ਼ਿਲੇ 'ਚ ਚੂੜੀ ਫੈਕਟਰੀ ਦਾ ਸੀ, ਜਦੋਂ ਬਚਪਨ ਬਚਾਓ ਅੰਦੋਲਨ ਸੰਸਥਾ ਦੀ ਸੂਚਨਾ 'ਤੇ ਐੱਸ. ਡੀ. ਐੱਮ. ਸੀਲਮਪੁਰ ਦੇ ਸਹਿਯੋਗ ਨਾਲ ਦਿੱਲੀ ਪੁਲਸ ਨਾਬਾਲਗ ਬੱਚਿਆਂ ਨੂੰ ਛੁਡਾਉਣ ਲਈ ਛਾਪਾ ਮਾਰਨ ਪੁੱਜੀ। ਸੰਸਥਾ ਦੇ ਚੇਅਰਮੈਨ ਆਰ. ਐੱਸ. ਚੌਰਸੀਆ ਅਨੁਸਾਰ, ਉੱਤਰ-ਪੂਰਬੀ ਜ਼ਿਲੇ ਦੇ ਗੌਤਮ ਨਗਰ, ਉਸਮਾਨ ਨਗਰ 'ਚ ਵੀਰਵਾਰ ਨੂੰ ਦੇਰ ਸ਼ਾਮ ਛਾਪਾ ਮਾਰ ਕੇ 22 ਬੱਚਿਆਂ ਨੂੰ ਛੁਡਵਾਇਆ ਗਿਆ।
ਛਾਪੇ ਦੌਰਾਨ ਦੇਖਿਆ ਕਿ ਉਕਤ ਬੱਚਾ ਛੋਟੇ ਜਿਹੇ ਕਮਰੇ 'ਚ ਕੰਮ ਕਰ ਰਿਹਾ ਸੀ। ਜਿੱਥੇ ਗੈਸ ਵੈਲਡਿੰਗ ਮਸ਼ੀਨ, ਕੈਮੀਕਲ ਕਲਰ ਅਤੇ ਚੂੜੀਆਂ ਨੂੰ ਸ਼ੇਪ ਦੇਣ ਵਾਲੀ ਲੋਹੇ ਦੀ ਰਾਡ ਰੱਖੀ ਹੋਈ ਸੀ। ਇਸ ਦੌਰਾਨ ਕਿ ਹੋਰ ਬੱਚੇ ਨੇ ਦੱਸਿਆ ਕਿ ਦਿਨ-ਰਾਤ ਕੰਮ ਕਰਨ ਤੋਂ ਬਾਅਦ ਵੀ ਉਸ ਨੂੰ ਹਫਤੇ 'ਚ 20 ਰੁਪਏ ਮਿਲਦੇ ਸਨ, ਜਿਨ੍ਹਾਂ ਨੂੰ ਉਹ ਘਰ ਭੇਜਣ ਲਈ ਇਕੱਠਾ ਕਰ ਰਿਹਾ ਹੈ। ਬੱਚਿਆਂ ਨੂੰ ਛੁਡਾ ਕੇ ਮੁਕਤੀ ਆਸ਼ਰਮ ਭੇਜ ਦਿੱਤਾ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਬੱਚੇ ਬਿਹਾਰ ਦੇ ਰਹਿਣ ਵਾਲੇ ਹਨ।
ਰਾਮਦੇਵ ਦੀ ਦਵਾਈ ਨਾਲ ਲੱਗਾ 'ਬੇਟੀ ਬਚਾਓ' ਮੁਹਿੰਮ ਨੂੰ ਧੱਕਾ
NEXT STORY