ਅਲੀਗੜ੍ਹ- ਉੱਤਰ ਪ੍ਰਦੇਸ਼ ਵਿਚ ਅਲੀਗੜ੍ਹ ਦੇ ਹਰਦੁਆਗੰਜ ਤਾਪ ਬਿਜਲੀ ਪਲਾਂਟ ਦੇ ਹਾਈਡ੍ਰੋਲਿਕ ਟਰਬਾਈਨ 'ਚ ਸ਼ਨੀਵਾਰ ਨੂੰ ਧਮਾਕਾ ਹੋਣ ਕਾਰਨ ਘੱਟ ਤੋਂ 3 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵਧ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਟਰਬਾਈਨ ਵਿਚ ਅਚਾਨਕ ਹੋਏ ਧਮਾਕੇ ਕਾਰਨ ਇਹ ਹਾਦਸਾ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਦਾ ਕੰਮ ਚਲ ਰਿਹਾ ਹੈ। ਮੌਕੇ 'ਤੇ ਸੀਨੀਅਰ ਅਧਿਕਾਰੀ ਪਹੁੰਚ ਗਏ ਹਨ। ਬਿਜਲੀ ਉਤਪਾਦਨ ਫਿਲਹਾਲ ਰੁੱਕ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦਰਮਿਆਨ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਰਾਹਤ ਦੇਣ ਦਾ ਐਲਾਨ ਕੀਤਾ ਹੈ।
'10 ਮਹੀਨਿਆਂ ਤੋਂ ਇਸ ਕਮਰੇ 'ਚ ਬੰਦ ਹਾਂ, ਮੈਨੂੰ ਮੇਰੀ ਮਾਂ ਕੋਲ ਲੈ ਚੱਲੋ'
NEXT STORY