ਨਵੀਂ ਦਿੱਲੀ- ਦਿੱਲੀ ਦੇ ਮਿਊਂਸੀਪਲ ਕਾਰਪੋਰੇਸ਼ਨ (ਐੱਮ. ਸੀ. ਡੀ.) ਦੇ ਕਿ ਸਕੂਲ 'ਚ 19 ਵਿਦਿਆਰਥਣ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਸਕੂਲ ਦੇ ਹੀ ਪੀਟੀ ਅਧਿਆਪਕ 'ਤੇ ਲੱਗਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫਿਲਹਾਲ ਕਾਊਂਸਲਰ ਦੀ ਮਦਦ ਨਾਲ ਪੀੜਤ ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਦੋਸ਼ ਹੈ ਕਿ ਇਹ ਪੀਟੀ ਅਧਿਆਪਕ ਕਸਰਤ ਕਰਵਾਉਣ ਦੇ ਬਹਾਨੇ ਵਿਦਿਆਰਥਣਾਂ ਦਾ ਯੌਨ ਸ਼ੋਸ਼ਣ ਕਰਦਾ ਸੀ।
ਪੁਲਸ ਅਨੁਸਾਰ ਘਟਨਾ ਦਾ ਪਤਾ ਕੁਝ ਦਿਨ ਪਹਿਲਾਂ ਉਦੋਂ ਲੱਗਾ ਜਦੋਂ ਇਨ੍ਹਾਂ ਲੜਕੀਆਂ ਦੇ ਮਾਤਾ-ਪਿਤਾ ਨੇ ਸਕੂਲ ਦੇ ਸਾਹਮਣੇ ਦੋਸ਼ੀ ਅਧਿਆਪਕ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਸਕੂਲ ਦਿੱਲੀ ਦੇ ਫਤਿਹਪੁਰ ਬੇਰੀ ਪਿੰਡ 'ਚ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਦੋਸ਼ੀ ਅਧਿਆਪਕ ਕਸਰਤ ਦੇ ਬਹਾਨੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਦਾ ਸੀ। ਮਾਤਾ-ਪਿਤਾ ਨੂੰ ਵੀ ਉਸ ਦੀ ਹਰਕਤ ਦਾ ਪਤਾ ਉਦੋਂ ਲੱਗਾ ਜਦੋਂ ਇਕ ਦਿਨ ਇਕ ਲੜਕੀ ਨੇ ਰੌਂਦੇ ਹੋਏ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਮਾਂ ਨੇ ਜਦੋਂ ਉਸ ਤੋਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਦਾ ਪੀਟੀ ਅਧਿਆਪਕ ਇਕ ਮਹੀਨੇ ਤੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਯੌਨ ਸ਼ੋਸ਼ਣ ਕਰ ਰਿਹਾ ਹੈ। ਲੜਕੀ ਦੀ ਮਾਂ ਨੇ ਇਹ ਗੱਲ ਹੋਰ ਮਾਤਾ-ਪਿਤਾ ਨੂੰ ਦੱਸੀ ਅਤੇ ਫਿਰ ਪੁਲਸ 'ਚ ਮਾਮਲਾ ਦਰਜ ਕਰਵਾਇਆ ਗਿਆ। ਪੁਲਸ ਨੇ ਵੀ ਕੇਸ ਦਰਜ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਪ੍ਰਸ਼ਾਸਨ ਨੇ ਦੋਸ਼ੀ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਹੈ। ਦੋਸ਼ੀ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਅਲੀਗੜ੍ਹ 'ਚ ਪਾਵਰ ਹਾਊਸ 'ਚ ਧਮਾਕਾ, 3 ਦੀ ਮੌਤ
NEXT STORY