ਜਲੰਧਰ- ਜੇਕਰ ਤੁਸੀਂ ਨਵੀਂ ਕਾਰ ਲੈਣ ਦਾ ਵਿਚਾਰ ਬਣਾ ਰਹੇ ਹੋ ਤਾਂ ਪਹਿਲਾਂ ਇਸ ਖ਼ਬਰ ਨੂੰ ਜ਼ਰੂਰ ਪੜ੍ਹ ਲਓ, ਕਿਉਂਕਿ ਇਸੇ ਮਹੀਨੇ ਕਈ ਕਾਰ ਕੰਪਨੀਆਂ ਸ਼ਾਨਦਾਰ ਕਾਰਾਂ ਲਾਂਚ ਕਰਨ ਵਾਲੀਆਂ ਹਨ।
ਟਾਟਾ ਜ਼ੈੱਨ ਐਕਸ ਨੈਨੋ
ਟਾਟਾ ਮੋਟਰਸ ਨੈਨੋ ਦਾ ਨਵਾਂ ਵਰਜ਼ਨ 'ਨੈਨੋ ਜ਼ੈੱਨ ਐਕਸ' ਲਾਂਚ ਕਰਨ ਵਾਲੀ ਹੈ। ਜ਼ੈੱਨ ਐਕਸ ਨੈਨੋ 'ਚ ਫਰੰਟ ਅਤੇ ਰੀਅਰ ਬੰਪਰਸ ਅਤੇ ਹੈੱਡਲੈਂਪਸ ਨੂੰ ਇਕ ਨਵੀਂ ਦਿੱਖ ਦਿੱਤੀ ਗਈ ਹੈ। ਇਹ ਕਾਰ ਪਾਵਰ ਸਟੇਅਰਿੰਗ, ਏਅਰ-ਕੰਡੀਸ਼ਨਿੰਗ, ਹੀਟਰ ਸਮੇਤ ਅਤੇ ਸੈਂਟਰਲ ਲਾਕਿੰਗ ਦੇ ਨਾਲ ਆਵੇਗੀ। ਇਸ 'ਚ ਤੁਹਾਨੂੰ ਬਲਿਊ-ਟੂਥ ਦੇ ਨਾਲ ਮਲਟੀਮੀਡੀਆ ਇਨਫੋਟੇਨਮੈਂਟ ਸਿਸਟਮ ਅਤੇ ਯੂ.ਐਸ.ਬੀ. ਕਨੈਕਟੀਵਿਟੀ ਵੀ ਮਿਲੇਗੀ। ਇਸ ਕਾਰ 'ਚ 4-ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ-ਨਾਲ ਏ.ਐਮ.ਟੀ. ਵੀ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਦੀ ਕੀਮਤ 2.7 ਲੱਖ ਰੁਪਏ ਦੇ ਆਸ-ਪਾਸ ਰਹਿ ਸਕਦੀ ਹੈ।
ਵੋਲਵੋ ਵੀ-40 ਹੈਚਬੈਕ
ਸਵੀਡਨ ਬੇਸਡ ਲਗਜ਼ਰੀ ਕਾਰ ਕੰਪਨੀ ਵੋਲਵੋ ਇੰਡੀਆ ਆਪਣੀ ਮਸ਼ਹੂਰ ਕ੍ਰਾਸਓਵਰ ਕਾਰ ਵੋਲਵੋ ਵੀ-40 ਕ੍ਰਾਸ ਕੰਟਰੀ ਦਾ ਪੈਟਰੋਲ ਮਾਡਲ ਇਸੇ ਮਹੀਨੇ ਲਾਂਚ ਕਰੇਗੀ। ਵੋਲਵੋ ਵੀ-40 ਕ੍ਰਾਸ ਕੰਟਰੀ ਦੇਸ਼ 'ਚ ਇਸ ਬਰਾਂਡ ਦੀ ਉਤਾਰੀ ਗਈ 5ਵੀਂ ਕਾਰ ਹੈ। ਇਸ ਕਾਰ 'ਚ 6 ਸਪੀਡ ਆਟੋਮੈਟਿਕ ਗੇਅਰ ਬਾਕਸ ਲੱਗੇ ਹਨ ਜੋ ਫਰੰਟ ਵ੍ਹੀਲਸ 'ਤੇ ਪਾਵਰ ਡਲਿਵਰ ਕਰਦੇ ਹਨ। ਉਮੀਦ ਹੈ ਕਿ ਇਸ ਕਾਰ ਦੀ ਕੀਮਤ 25 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।
ਵੋਲਵੋ ਐਕਸ. ਸੀ-90
ਵੋਲਵੋ ਨੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਵੋਲਵੋ ਐੱਕਸ. ਸੀ-90 ਕਾਰ ਨੂੰ ਮਈ 'ਚ ਲਾਂਚ ਕਰਨ ਲਈ ਤਿਆਰ ਹੈ। ਇਸ ਦੇ ਨਾਲ ਉਹ ਵੀ-40 ਹੈਚਬੈਕ ਵੀ ਲਾਂਚ ਕਰੇਗੀ, ਇਸ ਮਹੀਨੇ ਵੋਲਵੋ ਦੀ ਇਹ ਤੀਜੀ ਕਾਰ ਲਾਂਚ ਹੋਵੇਗੀ। ਇਨ੍ਹਾਂ ਦੋਹਾਂ ਮਾਡਲਾਂ ਦੇ ਹੈੱਡਲਾਈਟ ਡਿਜ਼ਾਈਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸੈਂਟਰਲ ਕੰਸੋਲ 'ਚ 9 ਇੰਚ ਦੀ ਟੱਚ ਸਕ੍ਰੀਨ ਲੱਗੀ ਹੋਵੇਗੀ ਜੋ ਸਾਰੇ ਕੰਟਰੋਲ ਬਟਨਸ ਨੂੰ ਰਿਪਲੇਸ ਕਰ ਦੇਵੇਗੀ । ਸਟੀਰੀਓ ਤੋਂ ਲੈ ਕੇ ਨੇਵੀਗੇਸ਼ਨ ਤਕ ਅਤੇ ਕਾਰ ਸੈਟਿੰਗ ਤੋਂ ਲੈ ਕੇ ਟਰਿੱਪ ਕੰਪਿਊਟਰ ਤਕ ਟੱਚ ਸਕ੍ਰੀਨ ਬੇਸਡ ਹੋਵੇਗਾ। ਵੋਲਵੋ ਐੱਕਸ. ਸੀ-90 ਦੀ ਕੀਮਤ 65.70 ਲੱਖ ਰੁਪਏ ਦੇ ਆਸ-ਪਾਸ ਹੋਵੇਗੀ।
3 ਤੋਂ 6 ਹਜ਼ਾਰ ਦੀ ਕੀਮਤ 'ਚ ਆਉਣ ਵਾਲੇ 4 ਨਵੇਂ ਬਲਿਊਟੁੱਥ ਹੈਡਫੋਨਸ
NEXT STORY