ਮਾਰਕੀਟ 'ਚ ਕਈ ਬਲਿਊਟੁੱਥ ਹੈਡਫੋਨ ਮੌਜੂਦ ਹਨ। ਜੇਕਰ ਤੁਸੀਂ ਵੀ 3 ਤੋਂ 6 ਹਜ਼ਾਰ ਰੁਪਏ ਦੇ 'ਚ ਕੋਈ ਵਧੀਆ ਬਲਿਊਟੁੱਥ ਹੈਡਫੋਨ ਲੈਣਾ ਚਾਹੁੰਦੇ ਹਨ। ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਚਾਰ ਨਵੇਂ ਹੈਡਫੋਨਸ ਦੇ ਬਾਰੇ 'ਚ।
ਐਲ.ਜੀ. ਟੋਨ ਅਲਟਰਾ ਐਚ.ਬੀ.ਐਸ. 730- ਇਸ ਨੂੰ ਪਾਵਰਫੁੱਲ, ਡਿਸਟਾਰਸ਼ਨ ਫ੍ਰੀ ਤੇ ਵਾਇਰਲੈਸ ਆਡਿਓ ਪਰਫਾਰਮੈਂਸ ਲਈ ਜਾਣਿਆ ਜਾਂਦਾ ਹੈ। ਬਹੁਤ ਆਰਾਮਦਾਇਕ ਹੈ। ਕੰਨ 'ਚ ਵਧੀਆ ਤਰੀਕੇ ਨਾਲ ਸੈਟ ਹੋ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਪਾ ਕੇ ਵਰਕਆਊਟ ਕਰਨਾ ਆਸਾਨ ਹੈ। ਇਕ ਸਮੇਂ 'ਤੇ ਇਨ੍ਹਾਂ ਨੂੰ ਦੋ ਡਿਵਾਈਸਿਜ਼ ਦੇ ਨਾਲ ਪੇਅਰ ਕੀਤਾ ਜਾ ਸਕਦਾ ਹੈ। ਡਿਜ਼ਾਈਨ ਕਾਫੀ ਵਧੀਆ ਹੈ। ਇਸ ਦੀ ਕੀਮਤ 1590 ਰੁਪਏ ਹੈ।
ਸੋਲ ਰਿਪਬਲਿਕ ਸ਼ੈਡੋ ਵਾਇਰਲੈਸ- ਐਲ.ਜੀ. ਨੇ ਟੋਨ ਬਲਿਊਟੁੱਥ ਹੈਡਫੋਨਸ ਨਾਲ ਅਰਾਊਂਡ ਦਿ ਨੇਕ ਡਿਜ਼ਾਈਨ ਨੂੰ ਪਾਪੁਲਰ ਕੀਤਾ ਸੀ ਪਰ ਸੋਲ ਰਿਪਬਲਿਕ ਦਾ ਕਹਿਣਾ ਹੈ ਕਿ ਸ਼ੈਡੋ ਵਾਇਰਲੈਸ ਹੈਡਫੋਨਸ ਨਾਲ ਉਨ੍ਹਾਂ ਨੇ ਇਸ ਡਿਜ਼ਾਈਨ ਨੂੰ ਵੱਧ ਰਿਫਾਈਨ ਕੀਤਾ ਹੈ। ਇਹ ਫਸਟ ਇਨ ਇਅਰ ਵਾਇਰਲੈਸ ਹੈਡਫੋਨ ਹਨ ਜਿਨ੍ਹਾਂ 'ਚ ਐਨ.ਏ.ਐਸ.ਏ. ਇੰਸਪਾਇਰਡ ਬਾਇਓਮਾਰਫਿਕ ਡਿਜ਼ਾਈਨ ਹੈ। ਇਨ੍ਹਾਂ ਦਾ ਬਿਲਟ ਕਾਫੀ ਸਾਲਿਡ ਹੈ। ਕੀਮਤ 6000 ਰੁਪਏ।
ਸਾਊਂਡ ਬਲਾਸਟਰ ਜੈਮ- ਡਿਜੀਟਲ ਮਿਊਜ਼ਿਕ ਤੋਂ ਪਹਿਲਾਂ ਵਾਕਮੈਨ ਦੇ ਨਾਲ ਹੈਡਫੋਨ ਆਉਂਦੇ ਸੀ, ਸਾਊਂਡ ਬਲਾਸਟਪ ਜੈਮ ਦਾ ਲੁੱਕ ਬਿਲਕੁੱਲ ਉਸ ਤਰ੍ਹਾਂ ਦਾ ਹੀ ਹੈ ਰੈਟਰੋ। ਲਾਈਟਵੇਟ ਆਨ ਇਅਰ ਵਾਲੇ ਇਹ ਹੈਡਫੋਨ ਸਾਰਿਆਂ ਲਈ ਨਹੀਂ ਹੈ ਯਾਨੀ ਜੋ ਲੋਕ ਮਿਊੁਜ਼ਿਕ ਦਾ ਵੱਧ ਲੁਡਫ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਪਰਫੈਕਟ ਹਨ। ਕੀਮਤ 3186 ਰੁਪਏ।
ਪਲੈਨਟਰਾਕ ਬੈਕਬੀਟ ਗੋ 2- ਡੈਲਿਕੇਟ ਇਅਰਫੋਨ ਨੂੰ ਨੁਕਸਾਨ ਨਾ ਪਹੁੰਚੇ ਇਸ ਲਈ ਚਾਰਜਿੰਗ ਕੇਸ ਵੀ ਦਿੱਤਾ ਗਿਆ ਹੈ। ਇਨ੍ਹਾਂ ਨੂੰ ਐਕਸਰਸਾਈਜ਼ ਇਅਰਪਲੱਗ ਵੀ ਕਹਿੰਦੇ ਹਨ। ਇਨ੍ਹਾਂ ਦੇ ਡੈਲਿਕੇਟ ਲੁੱਕ ਦੇ ਕਾਰਨ ਲਾਈਟ ਜਿਮਿੰਗ ਜਾਂ ਵਰਕਆਊਟ ਕਰਦੇ ਸਮੇਂ ਜਾਂ ਰਨਿੰਗ ਲਈ ਪਰਫੈਕਟ ਰਹਿਣਗੇ। ਇਹ ਲਾਈਟਵੇਟ ਹਨ ਪਰ ਬੈਟਰੀ ਲਾਈਫ ਸਿਰਫ 4-5 ਘੰਟੇ ਹੈ। ਇਸ ਦੀ ਸਾਊਂਡ ਕੁਆਲਿਟੀ ਤੇ ਸਵੇਟਪਰੂਫ ਡਿਜ਼ਾਈਨ ਆਕਰਸ਼ਣ ਦਾ ਕੇਂਦਰ ਹੈ। ਕੀਮਤ 4450 ਰੁਪਏ।
ਪੰਜਾਬ ਐਂਡ ਸਿੰਧ ਬੈਂਕ- ਲਾਭ ਅੰਸ਼ ਸਬੰਧੀ ਬੈਠਕ 12 ਮਈ ਨੂੰ
NEXT STORY