ਨਵੀਂ ਦਿੱਲੀ- ਦੇਸ਼ ਵਿਚ 100 ਸਮਾਰਟ ਸਿਟੀ ਤਿਆਰ ਕਰਨ ਦੀ ਯੋਜਨਾ ਨੂੰ ਅੱਗੇ ਵਧਾਉਣ ਦੀ ਪਹਿਲ ਤਹਿਤ ਸਰਕਾਰ ਅਗਲੇ ਹਫਤੇ 48000 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨਾਲ ਸੰਬੰਧਿਤ ਦਿਸ਼ਾ-ਨਿਰਦੇਸ਼ਾਂ ਨੂੰ ਆਖਰੀ ਛੋਹਾਂ ਦੇ ਸਕਦੀ ਹੈ। ਰਾਜਗ ਸਰਕਾਰ ਦੇ ਇਸ ਅਹਿਮ ਪ੍ਰਾਜੈਕਟ ਨੂੰ ਪਿਛਲੇ ਬੁੱਧਵਾਰ ਨੂੰ ਕੈਬਨਿਟ ਦੀ ਮਨਜ਼ੂਰੀ ਮਿਲੀ ਸੀ ਜਿਸ ਨਾਲ ਸ਼ਹਿਰੀ ਵਿਕਾਸ ਮੰਤਰਾਲਾ ਲਈ ਇਸ ਪ੍ਰਾਜੈਕਟ ਵਾਸਤੇ ਸ਼ਹਿਰਾਂ ਦੀ ਚੋਣ ਕਰਨ ਦਾ ਰਸਤਾ ਸਾਫ ਹੋ ਗਿਆ ਹੈ।
ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਵਿਸਥਾਰਤ ਦਿਸ਼ਾ-ਨਿਰੇਦਸ਼ਾਂ ਨੂੰ ਆਖਰੀ ਰੂਪ ਦੇਣ ਤੋਂ ਬਾਅਦ ਅਗਲੇ ਹਫਤੇ ਨੋਟੀਫਾਈ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਹੋਣ ਤੋਂ ਬਾਅਦ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਹਿਰ ਮੁਕਾਬਲੇ ਵਿਚ ਹਿੱਸਾ ਲੈਣ ਲਈ ਸ਼ਹਿਰਾਂ ਨੂੰ ਨੌਮੀਨੇਟ ਕਰਨ ਲਈ ਕਿਹਾ ਜਾਵੇਗਾ। ਚੁਣੇ ਗਏ ਸ਼ਹਿਰਾਂ ਵਿਚੋਂ ਹਰੇਕ ਨੂੰ 5 ਸਾਲਾਂ ਲਈ 100-100 ਕਰੋੜ ਰੁਪਏ ਦਿੱਤੇ ਜਾਣਗੇ।
ਸਪਾਈਸਜੈੱਟ ਦੇ ਸੀਨੀਅਰ ਅਧਿਕਾਰੀ ਸੁਧਾਕਰ ਕੋਂਡੀਸ਼ੇਟੀ ਦਾ ਅਸਤੀਫਾ
NEXT STORY