ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜਿਨ੍ਹਾਂ ਨੂੰ ਬਾਈਕਸ ਦਾ ਸ਼ੌਂਕ ਹੈ ਤੇ ਹਵਾ ਨਾਲ ਗੱਲਾਂ ਕਰਨਾ ਪਸੰਦ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੀਆਂ ਬਾਈਕਸ ਲੈ ਕੇ ਆਏ ਹਾਂ ਜੋ ਹਵਾ ਨਾਲ ਗੱਲਾਂ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਪੀਡ ਵੀ ਇੰਨੀ ਹੈ ਕਿ ਇਕ ਵਾਰ ਤਾਂ ਇਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਹਨ 5 ਟਾਪ ਸਪੀਡ ਬਾਈਕਸ
1. Dodge Tomahawk : 350 mph (560 km/h)
ਪਹਿਲੇ ਨੰਬਰ 'ਤੇ ਇਹ ਲਿਮਟਿਡ ਐਡੀਸ਼ਨ ਬਾਈਕ ਹੈ ਜਿਸ 'ਚ 10 ਸਿਲੈਂਡਰ, 90 ਡਿਗਰੀ ਵੀ ਟਾਈਪ ਇੰਜਣ ਲੱਗਾ ਹੈ। ਇਹ 350 ਐਮ.ਪੀ.ਐਚ. (560 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫਤਾਰ 'ਤੇ ਦੌੜ ਸਕਦੀ ਹੈ।
2. Suzuki Hayabusa : 248 mph (397 km/h)
ਇਸ ਲਿਸਟ 'ਚ ਇਕ ਹੋਰ ਜਾਪਾਨੀ ਕੰਪਨੀ ਦੀ ਬਾਈਕ ਹੈ। ਸੁਜ਼ੂਕੀ ਦਾ ਹਾਇਆਬੂਸਾ ਇਕ ਸਮੇਂ 'ਚ ਸਭ ਤੋਂ ਲੋਕਪ੍ਰਿਯ ਸੀ ਤੇ ਹੁਣ ਵੀ ਇਹ ਬਾਈਕ ਘੱਟ ਨਹੀਂ ਹੈ। ਟਾਪ ਸਪੀਡ ਦੀ ਗੱਲ ਕਰੀਏ ਤਾਂ ਇਸ 'ਚ 1340 ਸੀ.ਸੀ. ਦਾ 4 ਸਟਰੋਕ, 4 ਸਿਲੈਂਡਰ, ਲਿਕਵਿਡ ਕੂਲਡ, ਡੀ.ਓ.ਐਚ.ਸੀ., 16 ਵਾਲਵ ਦਾ ਇੰਜਣ ਕੰਮ ਕਰਦਾ ਹੈ ਜੋ 248 ਐਮ.ਪੀ.ਐਚ. (392 ਕਿਲੋਮੀਟਰ ਪ੍ਰਤੀ ਘੰਟੇ) ਦੀ ਸਪੀਡ 'ਤੇ ਦੌੜਦਾ ਹੈ।
3. MTT Turbine Superbike Y2K : 227 mph (365 km/h)
ਇਸ ਸੁਪਰ ਬਾਈਕ 'ਚ ਰਾਇਲ ਰਾਇਸ 250-ਸੀ20 ਟਰਬੋ ਸ਼ਾਫਟ ਇੰਜਣ ਲੱਗਾ ਹੈ ਜੋ ਬਾਈਕ ਨੂੰ 227 ਐਮ.ਪੀ.ਐਚ. (365 ਕਿਲੋਮੀਟਰ ਪ੍ਰਤੀ ਘੰਟੇ) ਦੀ ਟਾਪ ਸਪੀਡ ਨਾਲ ਦੌੜ ਸਕਦਾ ਹੈ ਤੇ ਇਹ 320 ਹਾਰਸ ਦੀ ਪਾਵਰ ਪੈਦਾ ਕਰਦਾ ਹੈ।
4. Honda CBR1100XX Blackbird : 190 mph (310 km/h)
ਹੋਂਡਾ ਵੀ ਜਾਪਾਨੀ ਕੰਪਨੀ ਹੈ ਜਿਸ ਦਾ ਸੀ.ਬੀ.ਆਰ.1100ਐਕਸ.ਐਕਸ. ਸਭ ਤੋਂ ਤੇਜ਼ ਬਾਈਕਸ 'ਚੋਂ ਹੈ। ਇਸ 'ਚ ਸਪੀਡ 190 ਐਮ.ਪੀ.ਐਚ. (310 ਕਿਲੋਮੀਟਰ ਪ੍ਰਤੀ ਘੰਟੇ) ਹੈ। ਇਸ ਬਾਈਕ 'ਚ 1137 ਸੀ.ਸੀ. ਦਾ 4 ਸਿਲੈਂਡਰ ਲਿਕਵਿਡ ਕੂਲਡ ਇੰਜਣ ਲੱਗਾ ਹੈ ਜੋ 6 ਸਪੀਡ ਗਿਅਰ ਬਾਕਸ ਦੇ ਨਾਲ ਕੰਮ ਕਰਦਾ ਹੈ।
5. Yamaha YZF R1 : 186 mph (297 km/h)
ਜਾਪਾਨੀ ਕੰਪਨੀ ਯਾਮਹਾ ਦਾ YZF R1 ਵਿਸ਼ਵ ਦੇ ਸਭ ਤੋਂ ਲੋਕਪ੍ਰਿਯ ਬਾਈਕਸ 'ਚੋਂ ਹੈ। ਇਸ 'ਚ 4 ਸਿਲੈਂਡਰ, 20 ਵਾਲਵਸ, ਡੀ.ਓ.ਐਚ.ਸੀ., ਲਿਕਵਿਡ ਕੂਲਡ ਇੰਜਣ ਲੱਗਾ ਹੈ ਜੋ 186 ਐਮ.ਪੀ.ਐਚ. (297 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫਤਾਰ ਨਾਲ ਦੌੜਦੀ ਹੈ।
ਹਰਿਆਣਾ, ਰਾਜਸਥਾਨ ਅਤੇ ਗੁਜਰਾਤ 'ਚ ਬਾਜਰੇ ਦੀ ਨਵੀਂ ਕਿਸਮ ਜਾਰੀ ਹੋਵੇਗੀ
NEXT STORY