ਹੁਣ ਤੋਂ ਸੈਂਕੜੇ ਸਾਲ ਪਹਿਲਾਂ ਦੀ ਗੱਲ ਹੈ। ਇਕ ਵਾਰ ਚੀਨ ਦੇ ਮਹਾਨ ਦਾਰਸ਼ਨਿਕ ਕਨਫਿਊਸ਼ੀਅਸ ਆਪਣੇ ਕੁਝ ਚੇਲਿਆਂ ਨਾਲ ਤਾਈ ਨਾਂ ਦੀ ਪਹਾੜੀ ਤੋਂ ਕਿਤੇ ਜਾ ਰਹੇ ਸਨ। ਇਕ ਥਾਂ 'ਤੇ ਉਹ ਅਚਾਨਕ ਰੁਕ ਗਏ। ਚੇਲਿਆਂ ਨੇ ਹੈਰਾਨੀ ਨਾਲ ਉਨ੍ਹਾਂ ਵੱਲ ਦੇਖਿਆ ਤਾਂ ਉਹ ਬੋਲੇ,''ਕਿਤੇ ਕੋਈ ਰੋ ਰਿਹਾ ਹੈ।'' ਇੰਨਾ ਕਹਿ ਕੇ ਉਹ ਰੋਣ ਵਾਲੇ ਵਿਅਕਤੀ ਨੂੰ ਲੱਭਣ ਨਿਕਲ ਗਏ। ਚੇਲੇ ਵੀ ਉਨ੍ਹ੍ਹਾਂ ਦੇ ਪਿੱਛੇ ਚੱਲ ਪਏ। ਕੁਝ ਦੂਰ ਜਾ ਕੇ ਉਨ੍ਹ੍ਹਾਂ ਦੇਖਿਆ ਕਿ ਇਕ ਔਰਤ ਰੋ ਰਹੀ ਹੈ। ਉਨ੍ਹਾਂ ਬੜੀ ਹਮਦਰਦੀ ਨਾਲ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਔਰਤ ਨੇ ਦੱਸਿਆ ਕਿ ਇਸ ਥਾਂ 'ਤੇ ਉਸ ਦੇ ਪੁੱਤਰ ਨੂੰ ਇਕ ਚੀਤੇ ਨੇ ਮਾਰ ਦਿੱਤਾ ਹੈ।
ਕਨਫਿਊਸ਼ੀਅਸ ਨੇ ਕਿਹਾ,''ਪਰ ਤੂੰ ਇਕੱਲੀ ਹੀ ਨਜ਼ਰ ਆ ਰਹੀ ਏਂ, ਤੇਰੇ ਪਰਿਵਾਰ ਦੇ ਹੋਰ ਮੈਂਬਰ ਕਿਥੇ ਹਨ?''
ਔਰਤ ਨੇ ਦੱਸਿਆ ਕਿ ਹੁਣ ਉਸ ਦੇ ਪਰਿਵਾਰ ਵਿਚ ਹੈ ਹੀ ਕੌਣ? ਇਸੇ ਪਹਾੜੀ 'ਤੇ ਉਸ ਦੇ ਸਹੁਰੇ ਤੇ ਪਤੀ ਨੂੰ ਵੀ ਚੀਤੇ ਨੇ ਮਾਰ ਸੁੱਟਿਆ ਸੀ।
ਕਨਫਿਊਸ਼ੀਅਸ ਨੇ ਬੜੀ ਹੈਰਾਨੀ ਨਾਲ ਪੁੱਛਿਆ,''ਤਾਂ ਤੂੰ ਇਸ ਭਿਆਨਕ ਥਾਂ ਨੂੰ ਛੱਡ ਕਿਉਂ ਨਹੀਂ ਦਿੰਦੀ?''
ਔਰਤ ਬੋਲੀ,''ਇਸ ਥਾਂ ਨੂੰ ਇਸ ਲਈ ਨਹੀਂ ਛੱਡਦੀ ਕਿ ਇਥੇ ਕਿਸੇ ਅੱਤਿਆਚਾਰੀ ਦਾ ਰਾਜ ਨਹੀਂ ਹੈ।''
ਕਨਫਿਊਸ਼ੀਅਸ ਇਹ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਚੇਲਿਆਂ ਨੂੰ ਕਿਹਾ,''ਯਕੀਨੀ ਤੌਰ 'ਤੇ ਇਹ ਔਰਤ ਤਰਸ ਤੇ ਹਮਦਰਦੀ ਦੀ ਹੱਕਦਾਰ ਹੈ। ਇਸ ਦੀ ਗੱਲ ਨੇ ਸਾਨੂੰ ਇਕ ਵੱਡੇ ਸੱਚ ਤੋਂ ਜਾਣੂ ਕਰਵਾਇਆ ਹੈ। ਉਹ ਇਹ ਕਿ ਅੱਤਿਆਚਾਰੀ ਰਾਜਾ ਇਕ ਚੀਤੇ ਨਾਲੋਂ ਜ਼ਿਆਦਾ ਭਿਆਨਕ ਹੁੰਦਾ ਹੈ। ਅੱਤਿਆਚਾਰੀ ਦੇ ਰਾਜ ਵਿਚ ਰਹਿਣ ਦੀ ਬਜਾਏ ਚੰਗਾ ਹੈ ਕਿ ਕਿਸੇ ਪਹਾੜੀ 'ਤੇ ਜਾਂ ਜੰਗਲ ਵਿਚ ਰਹਿ ਲਿਆ ਜਾਵੇ ਪਰ ਇਹ ਪ੍ਰਬੰਧ ਜਨਤਕ ਤੌਰ 'ਤੇ ਨਹੀਂ ਹੋ ਸਕਦਾ। ਜਨਤਾ ਨੂੰ ਚਾਹੀਦਾ ਹੈ ਕਿ ਉਹ ਅੱਤਿਆਚਾਰੀ ਰਾਜੇ ਦਾ ਪੂਰਨ ਵਿਰੋਧ ਕਰੇ ਅਤੇ ਸੱਤਾਧਾਰੀ ਨੂੰ ਆਪਣਾ ਸੁਧਾਰ ਕਰਨ ਮਜਬੂਰ ਕਰਨ ਦਾ ਉਪਾਅ ਕਰੇ।
ਕਿਸੇ ਦੀਆਂ ਹਜ਼ਾਰ ਚੰਗਿਆਈਆਂ ਨੂੰ ਇਕ ਬੁਰਾਈ ਸਾਹਮਣੇ ਛੋਟਾ ਨਾ ਹੋਣ ਦੇਈਏ
NEXT STORY