ਲੰਦਨ ਦੀ ਕੈਂਸਰ ਰਿਸਰਚ ਐਂਡ ਚੈਰਿਟੀ ਸੰਸਥਾ ਦੀ ਮੰਨੀਏ ਤਾਂ ਅੱਧੇ ਤੋਂ ਵਧੇਰੇ ਬਾਲਗ ਕੈਂਸਰ ਦੇ ਲੱਛਣਾਂ 'ਚੋਂ ਲੰਘਦੇ ਹਨ। ਇਸ ਲਈ ਸਾਧਾਰਨ ਲੱਛਣ ਵੀ ਕੈਂਸਰ ਦੀ ਲੱਛਣ ਹੋ ਸਕਦੇ ਹਨ ਪਰ ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਦੋਂ ਤੱਕ ਇਸ ਦਾ ਪਤਾ ਲੱਗਦਾ ਹੈ ਤਾਂ ਇਹ ਗੰਭੀਰ ਰੂਪ ਲੈ ਚੁੱਕੀ ਹੁੰਦੀ ਹੈ। ਇਸ ਲਈ ਇਥੇ ਦੱਸੇ ਗਏ ਸਾਧਾਰਨ ਲੱਗਣ ਵਾਲੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ।
ਪਾਚਨ 'ਚ ਸਮੱਸਿਆ
ਅਕਸਰ ਅਸੀਂ ਕੁਝ ਨਾ ਕੁਝ ਅਜਿਹਾ ਖਾ ਲੈਂਦਾ ਹਾਂ ਕਿ ਖਾਣਾ ਛੇਤੀ ਨਹੀਂ ਪਚਦਾ ਅਤੇ ਪੇਟ ਸੰਬੰਧੀ ਸਮੱਸਿਆ ਹੋ ਜਾਂਦੀ ਹੈ। ਜੇਕਰ ਬਦਹਜ਼ਮੀ ਦੀ ਇਹ ਕਿਰਿਆ ਕਈ ਦਿਨਾਂ ਤੱਕ ਲਗਾਤਾਰ ਰਹੇ ਅਤੇ ਖਾਣਾ ਅਸਾਨੀ ਨਾਲ ਨਾ ਪਚੇ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।
ਗਲੇ 'ਚ ਖਿਚ-ਖਿਚ ਜਾਂ ਕਫ
ਭਾਵੇਂ ਇਹ ਸਮੱਸਿਆ ਬਹੁਤ ਸਾਧਾਰਨ ਅਤੇ ਛੋਟੀ ਲੱਗੇ ਪਰ ਇਹ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਬਣ ਸਕਦੀ ਹੈ। ਜੇਕਰ ਗਲੇ 'ਚ ਖਰਾਸ਼ ਰਹਿੰਦੀ ਹੈ ਅਤੇ ਖੰਘ ਨਾਲ ਖੂਨ ਵੀ ਆਉਂਦਾ ਹੈ ਤਾਂ ਧਿਆਨ ਦਿਓ। ਖਾਸ ਕਰ ਜਦੋਂ ਕਫ ਬਹੁਤ ਜ਼ਿਆਦਾ ਦਿਨਾਂ ਤੱਕ ਆਉਂਦੀ ਰਹੇ ਤਾਂ ਸੁਚੇਤ ਹੋ ਜਾਣਾ ਚਾਹੀਦੈ।
ਯੂਰੀਨ 'ਚ ਬਲੱਡ
ਹਾਲਾਂਕਿ ਯੂਰੀਨ 'ਚ ਬਲੱਡ ਆਉਣ ਦੀ ਸਮੱਸਿਆ ਦੂਜੀਆਂ ਬੀਮਾਰੀਆਂ ਨਾਲ ਵੀ ਜੁੜੀ ਹੋ ਸਕਦੀ ਹੈ ਪਰ ਇਹ ਇਨਫੈਕਸ਼ਨ ਬਲੈਡਰ ਜਾਂ ਕਿਡਨੀ ਕੈਂਸਰ ਨਾਲ ਵੀ ਸੰਬੰਧਤ ਹੋ ਸਕਦੀ ਹੈ।
ਦਰਦ ਰਹਿਣਾ
ਹਾਲਾਂਕਿ ਹਰ ਕਿਸਮ ਦਾ ਦਰਦ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦਾ ਪਰ ਇਹ ਦਰਦ ਠੀਕ ਨਾ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੈਂਸਰ ਬਣ ਸਕਦਾ ਹੈ। ਜਿਵੇਂ ਸਿਰ 'ਚ ਦਰਦ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬ੍ਰੇਨ ਕੈਂਸਰ ਹੀ ਹੈ ਪਰ ਇਹ ਬ੍ਰੇਨ ਕੈਂਸਰ ਹੋ ਸਕਦਾ ਹੈ। ਜੇਕਰ ਪੇਟ 'ਚ ਹਮੇਸ਼ਾ ਦਰਦ ਰਹਿੰਦਾ ਹੈ ਤਾਂ ਇਹ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ।
ਤਿਲ ਜਾਂ ਮੱਸਾ
ਤਿਲ ਵਰਗਾ ਨਜ਼ਰ ਆਉਣ ਵਾਲਾ ਕੋਈ ੁਨਿਸ਼ਾਨ ਤਿਲ ਨਹੀਂ ਹੁੰਦਾ ਪਰ ਇਹ ਕੈਂਸਰ ਦੀ ਸ਼ੁਰੂਆਤ ਹੋ ਸਕਦੀ ਹੈ। ਜੇਕਰ ਇਹ ਤੁਹਾਡੀ ਚਮੜੀ 'ਤੇ ਕੁਝ ਦਿਨਾਂ 'ਚ ਨਾ ਹਟੇ ਤਾਂ ਸਮਝੋ ਕਿ ਸਕਿੱਨ ਕੈਂਸਰ ਦੀ ਸ਼ੁਰੂਆਤ ਹੋ ਸਕਦੀ ਹੈ।
ਜ਼ਖਮ ਨਾ ਭਰਨ
ਆਮ ਤੌਰ 'ਤੇ ਡਾਇਬਟੀਜ਼ ਦੇ ਮਰੀਜ਼ਾਂ 'ਚ ਅਕਸਰ ਜ਼ਖਮ ਛੇਤੀ ਨਹੀਂ ਭਰਦੇ ਪਰ ਜੇਕਰ ਤੁਹਾਨੂੰ ਡਾਇਬਟੀਜ਼ ਨਹੀਂ ਹੈ ਅਤੇ ਫਿਰ ਵੀ ਜ਼ਖਮ ਨਹੀਂ ਭਰ ਰਹੇ ਤਾਂ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ ਹੈ।
ਭਾਰ ਘਟਣਾ
ਬਿਨਾਂ ਕਿਸੇ ਕਾਰਨ ਬਾਲਗਾਂ ਦਾ ਭਾਰ ਅਸਾਨੀ ਨਾਲ ਘੱਟ ਨਹੀਂ ਹੁੰਦਾ ਪਰ ਜੇਕਰ ਤੁਸੀਂ ਬਿਨਾਂ ਕਿਸੇ ਕੋਸ਼ਿਸ਼ ਦੇ ਪਤਲੇ ਹੋ ਰਹੇ ਹੋ ਤਾਂ ਧਿਆਨ ਜ਼ਰੂਰ ਦਿਓ। ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਸਿਹਤ ਲਈ ਹੱਸਣਾ ਹੈ ਜ਼ਰੂਰੀ, ਜਾਣੋ ਕੁਝ ਦਿਲਚਸਪ ਤੱਥ
NEXT STORY