ਸੰਤ ਏਕਨਾਥ ਨੂੰ ਆਪਣੇ ਉੱਤਰਾਧਿਕਾਰੀ ਦੀ ਭਾਲ ਸੀ। ਉਹ ਆਪਣੇ ਚੇਲਿਆਂ ਦੀ ਪ੍ਰੀਖਿਆ ਲੈਣੀ ਚਾਹੁੰਦੇ ਸਨ। ਇਕ ਦਿਨ ਉਨ੍ਹਾਂ ਸਾਰੇ ਚੇਲਿਆਂ ਨੂੰ ਸੱਦਿਆ ਅਤੇ ਇਕ ਕੰਧ ਬਣਾਉਣ ਦਾ ਹੁਕਮ ਦਿੱਤਾ। ਕੰਧ ਬਣ ਕੇ ਤਿਆਰ ਵੀ ਹੋ ਗਈ ਪਰ ਉਸੇ ਵੇਲੇ ਏਕਨਾਥ ਨੇ ਉਸ ਨੂੰ ਤੋੜਨ ਦਾ ਹੁਕਮ ਦੇ ਦਿੱਤਾ। ਕੰਧ ਟੁੱਟਦਿਆਂ ਹੀ ਉਸ ਨੂੰ ਮੁੜ ਬਣਾਉਣ ਲਈ ਕਿਹਾ। ਕੰਧ ਫਿਰ ਬਣੀ ਤਾਂ ਏਕਨਾਥ ਨੇ ਉਸ ਨੂੰ ਫਿਰ ਤੁੜਵਾ ਦਿੱਤਾ। ਕੰਧ ਜਿਵੇਂ ਹੀ ਤਿਆਰ ਹੁੰਦੀ, ਏਕਨਾਥ ਉਸ ਨੂੰ ਤੋੜਨ ਲਈ ਕਹਿੰਦੇ। ਇਹ ਸਿਲਸਿਲਾ ਚਲਦਾ ਰਿਹਾ। ਹੌਲੀ-ਹੌਲੀ ਉਨ੍ਹਾਂ ਦੇ ਬਹੁਤ ਸਾਰੇ ਚੇਲੇ ਅੱਕ ਗਏ ਅਤੇ ਇਸ ਕੰਮ ਤੋਂ ਕਿਨਾਰਾ ਕਰਨ ਲੱਗੇ ਪਰ ਚਿਤਰਭਾਨੂੰ ਪੂਰੀ ਲਗਨ ਨਾਲ ਆਪਣੇ ਕੰਮ ਵਿਚ ਲੱਗਾ ਰਿਹਾ। ਵਾਰ-ਵਾਰ ਕੰਧ ਤੋੜਨ ਦੇ ਬਾਵਜੂਦ ਉਹ ਜ਼ਰਾ ਵੀ ਨਹੀਂ ਅੱਕਿਆ।
ਇਕ ਦਿਨ ਏਕਨਾਥ ਉਸ ਕੋਲ ਆਏ ਅਤੇ ਬੋਲੇ,''ਤੇਰੇ ਸਾਰੇ ਦੋਸਤ ਕੰਮ ਛੱਡ ਕੇ ਭੱਜ ਗਏ ਪਰ ਤੂੰ ਹੁਣ ਤੱਕ ਡਟਿਆ ਹੋਇਆ ਕਿਉਂ ਏਂ?''
ਚਿਤਰਭਾਨੂੰ ਬੋਲਿਆ,''ਗੁਰੂ ਦੀ ਆਗਿਆ ਤੋਂ ਮੈਂ ਪਿੱਛੇ ਕਿਵੇਂ ਹਟ ਸਕਦਾ ਹਾਂ। ਉਸ ਵੇਲੇ ਤੱਕ ਇਹ ਕੰਮ ਕਰਦਾ ਰਹਾਂਗਾ ਜਦੋਂ ਤੱਕ ਤੁਸੀਂ ਮਨ੍ਹਾ ਨਾ ਕਰ ਦਿਓ।''
ਏਕਨਾਥ ਬੜੇ ਪ੍ਰਸੰਨ ਹੋਏ। ਉਨ੍ਹਾਂ ਨੇ ਚਿਤਰਭਾਨੂੰ ਨੂੰ ਆਪਣਾ ਉੱਤਰਾਧਿਕਾਰੀ ਐਲਾਨਦਿਆਂ ਸਾਰੇ ਚੇਲਿਆਂ ਨੂੰ ਕਿਹਾ,''ਸੰਸਾਰ ਵਿਚ ਜ਼ਿਆਦਾਤਰ ਲੋਕ ਵੱਡੀਆਂ ਇੱਛਾਵਾਂ ਰੱਖਦੇ ਹਨ ਅਤੇ ਸਰਵਉੱਚ ਅਹੁਦੇ ਤੱਕ ਪਹੁੰਚਣਾ ਵੀ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਦੇ ਲਈ ਪਾਤਰਤਾ ਵੀ ਜ਼ਰੂਰੀ ਹੈ। ਉਹ ਪਾਤਰਤਾ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਥੋੜ੍ਹੀ ਕੋਸ਼ਿਸ਼ ਕਰ ਕੇ ਪਿੱਛੇ ਹਟ ਜਾਂਦੇ ਹਨ। ਕੋਈ ਵੀ ਟੀਚਾ ਹਾਸਲ ਕਰਨ ਲਈ ਸਿਰਫ ਇੱਛਾ ਤੇ ਮਿਹਨਤ ਹੀ ਨਹੀਂ, ਦ੍ਰਿੜ੍ਹਤਾ ਵੀ ਜ਼ਰੂਰੀ ਹੈ।''
ਅੱਤਿਆਚਾਰੀ ਰਾਜਾ ਚੀਤੇ ਨਾਲੋਂ ਵੀ ਜ਼ਿਆਦਾ ਭਿਆਨਕ ਹੁੰਦਾ ਹੈ
NEXT STORY