ਬੇਕਿੰਗ ਸੋਡੇ ਦਾ ਇਸਤੇਮਾਲ ਆਮ ਤੌਰ 'ਤੇ ਰਸੋਈ ਵਿਚ ਹੁੰਦਾ ਹੈ ਪਰ ਇਸਨੂੰ ਤੁਸੀਂ ਆਪਣੀ ਸੁੰਦਰਤਾ ਦੇ ਨਿਖਾਰ ਲਈ ਵੀ ਇਸਤੇਮਾਲ ਕਰ ਸਕਦੇ ਹੋ।
ਵਾਲਾਂ ਨੂੰ ਡਿਟਾਕਸ ਕਰੋ
ਬੇਕਿੰਗ ਸੋਡੇ ਨੂੰ ਆਪਣੀ ਸ਼ੈਪੂ ਰੁਟੀਨ ਵਿਚ ਸ਼ਾਮਲ ਕਰੋ। ਸ਼ਾਵਰ ਕਰਦੇ ਸਮੇਂ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਹੱਥ 'ਤੇ ਛਿੜਕੋ, ਇਸ ਨੂੰ ਸ਼ੈਪੂ ਨਾਲ ਮਿਕਸ ਕਰੋ ਅਤੇ ਆਮ ਦਿਨਾਂ ਦੀ ਤਰ੍ਹਾਂ ਵਾਲ ਧੋਵੋ। ਸੋਡਾ ਤੁਹਾਡੇ ਵਾਲਾਂ ਦੇ ਪੀ. ਐੱਚ. ਲੈਵਲ ਵਿਚ ਵਾਧਾ ਕਰਦਾ ਹੈ ਅਤੇ ਉਲਝੇ ਵਾਲ ਸੁਲਝਦੇ ਹਨ, ਧੂੜ ਮਿੱਟੀ ਤੋਂ ਛੁਟਕਾਰਾ ਮਿਲਦਾ ਹੈ।
ਨਹੁੰਆਂ ਨੂੰ ਬਣਾਓ ਨਰਮ
ਥੋੜ੍ਹਾ ਬੇਕਿੰਗ ਸੋਡਾ ਲਓ ਅਤੇ ਇਸ ਨੂੰ ਨਹੁੰਆਂ ਦੇ ਵਿਚਾਲੇ ਅਤੇ ਆਲੇ-ਦੁਆਲੇ ਰਗੜੋ ਤਾਂ ਕਿ ਕਿਊਟੀਕਲ ਸਾਫ ਹੋਣ। ਤੀਜਾ ਹਿੱਸਾ ਬੇਕਿੰਗ ਸੋਡਾ ਅਤੇ ਇਕ ਹਿੱਸੇ ਪਾਣੀ ਨਾਲ ਇਕ ਪੇਸਟ ਤਿਆਰ ਕਰੋ ਅਤੇ ਪੂਰੇ ਹੱਥ 'ਤੇ ਇਹ ਪੇਸਟ ਰਗੜੋ ਅਤੇ ਫਿਰ ਧੋ ਲਓ। ਇਸ ਨਾਲ ਪੀਲੇ ਨਹੁੰ ਚਿੱਟੇ ਹੋ ਜਾਣਗੇ, ਨਾਲ ਹੀ ਹੱਥਾਂ ਦੀ ਗੰਦਗੀ ਵੀ ਨਿਕਲੇਗੀ।
ਖੂਬਸੂਰਤ ਮੁਸਕੁਰਾਹਟ
ਜੇ ਤੁਸੀਂ ਇਕ ਚਮਤਕਾਰ ਮੁਸਕੁਰਾਹਟ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਬੇਕਿੰਗ ਸੋਡਾ ਅਤੇ ਨਮਕ ਲਓ। ਟੁਥਬਰੱਸ਼ ਨਾਲ ਇਸ ਮਿਸ਼ਰਣ ਨੂੰ ਦੰਦਾਂ 'ਤੇ ਬਰੱਸ਼ ਕਰੋ। ਉਸ ਤੋਂ ਬਾਅਦ ਦੰਦ ਸਾਫ ਕਰ ਲਓ ਅਤੇ ਟੁਥਪੇਸਟ ਨਾਲ ਬਰੱਸ਼ ਕਰੋ। ਬੇਕਿੰਗ ਸੋਡੇ ਦੀ ਵਰਤੋਂ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਲਈ ਇਕ ਮਾਊਥਵਾਸ਼ ਦੇ ਤੌਰ 'ਤੇ ਕਰ ਸਕਦੇ ਹੋ।
ਬਾਡੀ ਸਕਰਬ
ਸਟੋਰ ਤੋਂ ਖਰੀਦੇ ਜਾਣ ਵਾਲੇ ਸਕਰਬ ਦੀ ਥਾਂ ਘਰ ਕੁਦਰਤੀ ਸਕਰਬ ਬਣਾਓ। ਤੀਜਾ ਹਿੱਸਾ ਬੇਕਿੰਗ ਸੋਡਾ, ਇਕ ਹਿੱਸਾ ਪਾਣੀ ਅਤੇ ਇਕ ਹਿੱਸਾ ਪੀਸਿਆ ਹੋਇਆ ਜਈ ਜਾਂ ਆਟਾ (ਓਟਮੀਲ) ਲੈ ਕੇ ਇਕ ਮਿਸ਼ਰਣ ਬਣਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਸਰੀਰ 'ਤੇ ਗੋਲਾਕਾਰ ਗਤੀ ਵਿਚ ਲਗਾਓ। ਪੂਰੇ ਸਰੀਰ 'ਤੇ ਹਲਕੀ-ਹਲਕੀ ਮਸਾਜ ਕਰੋ ਅਤੇ ਕੁਝ ਮਿੰਟ ਬਾਅਦ ਸਾਫ ਕਰ ਦਿਓ। ਤੁਹਾਡੀ ਚਮੜੀ ਨਰਮ ਅਤੇ ਮੁਲਾਇਮ ਹੋ ਜਾਵੇਗੀ।
ਪੈਰਾਂ ਦੀ ਬਦਬੂ ਲਈ
ਗਰਮੀਆਂ ਦੇ ਮਹੀਨਿਆਂ ਵਿਚ ਪੈਰਾਂ ਦੀ ਦੇਖਭਾਲ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ, ਕਿਉਂਕਿ ਗਰਮੀ ਬਹੁਤ ਵੱਧ ਜਾਂਦੀ ਹੈ ਅਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਦੋ ਚਮਚ ਬੇਕਿੰਗ ਸੋਡਾ ਅਤੇ ਇਕ ਚਮਚ ਨਮਕ ਨੂੰ ਗਰਮ ਪਾਣੀ ਦੇ ਟੱਬ ਵਿਚ ਪਾਓ। ਆਪਣੇ ਪੈਰਾਂ ਨੂੰ ਇਸ ਵਿਚ 20 ਮਿੰਟ ਤੱਕ ਡੁਬੋ ਕੇ ਰੱਖੋ। ਇਸ ਨਾਲ ਗੰਦਗੀ ਅਤੇ ਬੈਕਟੀਰੀਆ ਸਾਫ ਹੋਵੇਗਾ, ਜਿਸ ਕਾਰਨ ਪੈਰਾਂ ਵਿਚ ਬਦਬੂ ਪੈਦਾ ਹੁੰਦੀ ਹੈ।
ਦੁਰਲੱਭ ਹੈ ਪੈਰਾਥਾਇਰਾਇਡ ਕੈਂਸਰ
NEXT STORY