ਪੈਰਾਥਾਇਰਾਇਡ ਕੈਂਸਰ ਨੂੰ ਪੈਰਾਥਾਇਰਾਇਡ ਕਾਰਸੀਨੋਮਾ ਵੀ ਕਹਿੰਦੇ ਗਨ ਅਤੇ ਇਹ ਬਹੁਤ ਹੀ ਦੁਰਲੱਭ ਕਿਸਮ ਦਾ ਕੈਂਸਰ ਹੈ, ਜੋ ਕਿ ਪੈਰਾਥਾਇਰਾਇਡ ਗਲੈਂਡਸ 'ਚ ਹੁੰਦਾ ਹੈ। ਇਹ ਮਟਰ ਦੇ ਆਕਾਰ ਦੇ ਗਲੈਂਡਸ ਥਾਇਰਾਇਡ ਗਲੈਂਡਸ ਦੇ ਕੋਲ ਗਰਦਨ ਦੇ ਸਾਹਮਣੇ ਹੁੰਦੇ ਹਨ। ਇਹ ਗਲੈਂਡਸ ਪੈਰਾਥਾਇਰਾਇਡ ਹਾਰਮੋਨ (ਪੀ.ਟੀ.ਐੱਚ.) ਬਣਾਉਂਦੇ ਹਨ, ਜੋ ਕਿ ਇਕ ਕਿਸਮ ਦੇ ਰਸਾਇਣ ਹਨ, ਜੋ ਖੂਨ 'ਚ ਮਿਲ ਕੇ ਕੈਲਸ਼ੀਅਮ ਦਾ ਪੱਧਰ ਵਧਾਉਂਦੇ ਹਨ।
ਇਹ ਗਲੈਂਡਸ ਹੱਡੀਆਂ 'ਤੇ ਦਬਾਅ ਪਾ ਕੇ ਕੈਲਸ਼ੀਅਮ ਦਾ ਰਿਸਾਅ ਕਰਦੇ ਹਨ, ਜਿਸ ਨਾਲ ਅੰਤੜੀਆਂ ਉਤੇਜਿਤ ਹੋ ਕੇ ਭੋਜਨ ਤੋਂ ਵਧੇਰੇ ਮਾਤਰਾ 'ਚ ਕੈਲਸ਼ੀਅਮ ਜਜ਼ਬ ਕਰਦੀਆਂ ਹਨ ਅਤੇ ਗੁਰਦੇ ਨੂੰ ਵਧੇਰੇ ਮਾਤਰਾ 'ਚ ਕੈਲਸ਼ੀਅਮ ਜਜ਼ਬ ਕਰਨ ਦਿੰਦੀਆਂ ਹਨ। ਆਮ ਤੌਰ 'ਤੇ ਪੈਰਾਥਾਇਰਾਇਡ ਕੈਂਸਰ ਕੁਦਰਤੀ ਪ੍ਰਤੀਕਿਰਿਆ ਤੰਤਰ ਹੁੰਦਾ ਹੈ, ਜੋ ਕਿ ਪੀ.ਟੀ. ਐੱਚ. ਨੂੰ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨਾਲ ਖੂਨ 'ਚ ਕੈਲਸ਼ੀਅਮ ਦਾ ਪੱਧਰ ਸਾਧਾਰਨ ਰਹੇ।
ਜਦੋਂ ਪੈਰਾਥਾਇਰਾਇਡ ਸੈੱਲਜ਼ ਵੱਡੇ ਹੋ ਜਾਂਦੇ ਹਨ ਤਾਂ ਅਸਾਧਾਰਨ ਤੌਰ 'ਤੇ ਵਧਦੇ ਹਨ, ਇਸ ਤਰ੍ਹਾਂ ਇਕ ਭੂਰੇ ਤੇ ਸਫੇਦ ਰੰਗ ਦਾ ਟਿਊਮਰ ਬਣ ਜਾਂਦਾ ਹੈ, ਜੋ ਕਿ ਆਲੇ-ਦੁਆਲੇ ਦੇ ਥਾਇਰਾਇਡ ਗਲੈਂਡਸ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਵੇਂ-ਜਿਵੇਂ ਕੈਂਸਰ ਸੈੱਲਜ਼ ਵਧਦੇ ਜਾਂਦੇ ਹਨ, ਉਹ ਬਹੁਤ ਜ਼ਿਆਦਾ ਮਾਤਰਾ 'ਚ ਪੀ.ਟੀ.ਐੱਚ. ਬਣਾਉਂਦੇ ਹਨ। ਜ਼ਿਆਦਾਤਰ ਸਥਿਤੀਆਂ 'ਚ ਪੀ.ਟੀ.ਐੱਚ. ਦੀ ਸਥਿਤੀ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਿ ਖੂਨ 'ਚ ਕੈਲਸ਼ੀਅਮ ਦਾ ਪੱਧਰ ਬਹੁਤ ਵੱਧ ਜਾਂਦਾ ਹੈ ਅਤੇ ਇਸ ਨੂੰ ਹਾਈਪਰਕੈਲਸ਼ੀਮੀਆ ਕਹਿੰਦੇ ਹਨ।
ਪੀ.ਟੀ.ਐੱਚ. ਦਾ ਪੱਧਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਹੱਡੀਆਂ 'ਤੇ ਦਬਾਅ ਪਾਉਂਦਾ ਹੈ, ਜਿਸ ਨਾਲ ਕੈਲਸ਼ੀਅਮ ਹੱਡੀਆਂ 'ਚੋਂ ਬਾਹਰ ਹੋ ਜਾਂਦਾ ਹੈ ਅਤੇ ਇਸ ਨਾਲ ਆਸਟੀਓਪੋਰੋਸਿਸ ਹੋਣ ਦੀ ਸੰਭਾਵਨਾ ਹੁੰਦੀ ਹੈ। ਪੀ.ਟੀ.ਐੱਚ. ਦਾ ਪੱਧਰ ਵਧਣ ਨਾਲ ਗੁਰਦੇ 'ਤੇ ਵੀ ਇਸ ਦਾ ਅਸਰ ਪੈਂਦਾ ਹੈ, ਜਿਸ ਨਾਲ ਕਿ ਗੁਰਦੇ 'ਚ ਪੱਥਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਵਧੇਰੇ ਮਾਤਰਾ 'ਚ ਕੈਲਸ਼ੀਅਮ ਹੋਣ ਨਾਲ ਗੁਰਦਾ ਖਰਾਬ ਵੀ ਹੋ ਸਕਦਾ ਹੈ। ਡਿਹਾਈਡ੍ਰੇਸ਼ਨ ਅਤੇ ਨਿਊਰੋਲਾਜੀਕਲ ਕ੍ਰਮ 'ਚ ਤਬਦੀਲੀ ਦੇ ਨਾਲ ਬੇਨਿਯਮੀ ਵੀ ਹੋ ਸਕਦੀ ਹੈ। ਜ਼ਿਆਦਾਤਰ ਹਾਲਤਾਂ 'ਚ ਡਿਹਾਈਡ੍ਰੇਸ਼ਨ ਗਲੈਂਡ ਦੇ ਵਾਧੇ ਕਾਰਨ ਹੁੰਦਾ ਹੈ, ਜਿਸ ਨੂੰ ਐਡੋਨੋਮਾ ਕਹਿੰਦੇ ਹਨ। ਪੈਰਾਥਾਇਰਾਇਡ ਕੈਂਸਰ ਇਕ ਦੁਰਲੱਭ ਕਿਸਮ ਦਾ ਕੈਂਸਰ ਹੈ, ਇਸ ਲਈ ਖੋਜਕਾਰ ਇਸ ਦੇ ਕਾਰਨਾਂ ਬਾਰੇ ਇਹ ਤੈਅ ਨਹੀਂ ਕਰ ਸਕੇ ਕਿ ਇਸ ਦੇ ਕਾਰਕ ਵਾਤਾਵਰਣਿਕ ਹਨ ਜਾਂ ਜੀਵਨਸ਼ੈਲੀ ਨਾਲ ਸੰਬੰਧਤ ਹਨ। ਕੁਝ ਹਾਲਤਾਂ 'ਚ ਤਾਂ ਇਹ ਕੈਂਸਰ ਖਾਨਦਾਨੀ ਕਾਰਨਾਂ ਕਰਕੇ ਵੀ ਹੁੰਦਾ ਹੈ ਅਤੇ ਇਕੋ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਨਜ਼ਰ ਅੰਦਾਜ਼ ਨਾ ਕਰੋ ਇਨ੍ਹਾਂ ਲੱਛਣਾਂ ਨੂੰ, ਹੋ ਸਕਦੈ ਕੈਂਸਰ
NEXT STORY