ਇਸ ਮੌਸਮ ਵਿਚ ਗਾਜਰ, ਤਰਾਂ, ਅਨਾਰ, ਸੇਬ ਅਤੇ ਚੁਕੰਦਰ ਦਾ ਜੂਸ ਤੁਹਾਨੂੰ ਕੂਲ ਬਣਾਈ ਰੱਖਣ ਵਿਚ ਖਾਸਾ ਫਾਇਦੇਮੰਦ ਹੁੰਦਾ ਹੈ । ਇਹੋ ਨਹੀਂ ਇਹ ਤੁਹਾਨੂੰ ਇਸ ਮੌਸਮ ਦੀਆਂ ਕਈ ਪ੍ਰਾਬਲਮਜ਼ ਤੋਂ ਵੀ ਬਚਾਈ ਰੱਖਦੇ ਹਨ :
ਅਨਾਰ ਜੂਸ : ਅਨਾਰ ਵਿਚ ਆਇਰਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਵਿਟਾਮਿਨ - ਬੀ ਅਤੇ ਸੀ ਹੁੰਦਾ ਹੈ। ਇਸ ਕਾਰਨ ਅਨਾਰ ਦਾ ਰਸ ਚੰਗਾ ਟਾਨਿਕ ਮੰਨਿਆ ਜਾਂਦਾ ਹੈ, ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਇਹ ਤੁਹਾਨੂੰ ਹਾਰਟ ਦੀਆਂ ਪ੍ਰਾਬਲਮਜ਼ ਤੋਂ ਵੀ ਬਚਾਉਂਦਾ ਹੈ। ਗਰਭਵਤੀ ਔਰਤਾਂ ਲਈ ਇਹ ਫਾਇਦੇਮੰਦ ਹੁੰਦਾ ਹੈ।
ਸੇਬ ਜੂਸ: ਇਸ ਵਿਚ ਸੋਡੀਅਮ ਵਧੇਰੇ ਹੁੰਦਾ ਹੈ। ਅੰਤੜੀਆਂ ਦੀ ਬੀਮਾਰੀ ਅਤੇ ਗਠੀਆ ਰੋਗ ਦੂਰ ਕਰਦਾ ਹੈ। ਨਾਲ ਹੀ ਹੋਰ ਬਹੁਤ ਸਾਰੀਆਂ ਬੀਮਾਰੀਆਂ 'ਚ ਲਾਹੇਵੰਦ ਹੁੰਦਾ ਹੈ।
ਚੈਰੀ ਜੂਸ : ਚੈਰੀ ਜੂਸ ਵਿਚ ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ। ਇਹ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ।
ਅਨਾਨਾਸ : ਇਸ ਵਿਚ ਵਿਟਾਮਿਨ -ਏ, ਬੀ, ਸੀ ਅਤੇ ਹੋਰ ਖਣਿਜ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਅਨਾਨਾਸ ਦਾ ਜੂਸ ਭੁੱਖ ਵਧਾਉਂਦਾ ਹੈ। ਇਸ ਨਾਲ ਗਲੇ ਦੀ ਹਰ ਪ੍ਰੇਸ਼ਾਨੀ ਦੂਰ ਹੁੰਦੀ ਹੈ। ਇਸਦਾ ਸੇਵਨ ਟਾਂਸਿਲ ਠੀਕ ਕਰਦਾ ਹੈ ਅਤੇ ਪੱਥਰੀ ਬਣਨ ਤੋਂ ਰੋਕਦਾ ਹੈ।
ਅੰਗੂਰ : ਤਾਜ਼ੇ ਅੰਗੂਰ ਦੇ ਰਸ ਵਿਚ ਵਿਟਾਮਿਨ ਏ, ਬੀ, ਸੀ ਹੁੰਦਾ ਹੈ। ਇਹ ਕਬਜ਼ ਦੂਰ ਕਰਦਾ ਹੈ ਅਤੇ ਮੋਟਾਪਾ ਘੱਟ ਕਰਦਾ ਹੈ।
ਹਦਵਾਣੇ ਦਾ ਜੂਸ : ਹਦਵਾਣੇ ਦਾ ਜੂਸ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨੂੰ ਖੰਡ ਦੀ ਥਾਂ ਨਮਕ ਪਾ ਕੇ ਪੀਣਾ ਵਧੇਰੇ ਫਾਇਦੇਮੰਦ ਹੁੰਦਾ ਹੈ। ਲਗਾਤਾਰ ਇਸਦੇ ਸੇਵਨ ਨਾਲ ਸਟੋਨ ਤੋਂ ਤੁਸੀਂ ਬਚੇ ਰਹੋਗੇ। ਨਾਲ ਹੀ, ਚਮੜੀ 'ਤੇ ਚਮਕ ਆਵੇਗੀ।
ਆਂਵਲਾ ਜੂਸ : ਆਂਵਲੇ ਵਿਚ ਵਿਟਾਮਿਨ-ਸੀ ਬਹੁਤ ਹੁੰਦਾ ਹੈ। ਇਸਦੇ ਸੇਵਨ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਇਹ ਜਲਦੀ ਪੈਣ ਵਾਲੀਆਂ ਝੁਰੜੀਆਂ ਤੋਂ ਵੀ ਤੁਹਾਨੂੰ ਬਚਾਉਂਦਾ ਹੈ। ਨਾਲ ਹੀ ਵਾਲਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
ਚੁਕੰਦਰ ਜੂਸ : ਚੁਕੰਦਰ ਵਿਚ ਭਰਪੂਰ ਮਾਤਰਾ ਵਿਚ ਆਇਰਨ ਹੁੰਦਾ ਹੈ। ਇਹ ਇਕ ਚੰਗਾ ਬਲੱਡ ਪਿਊਰੀਫਾਇਰ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਚੁਕੰਦਰ ਦੇ ਜੂਸ ਦੇ ਰੋਜ਼ਾਨਾ ਸੇਵਨ ਨਾਲ ਸਕਿੱਨ ਦਾ ਵੀ ਗਲੋ ਵਧਦਾ ਹੈ। ਐਨੀਮਿਕ ਲੋਕਾਂ ਲਈ ਇਹ ਬਹੁਤ ਹੀ ਫਾਇਦੇਮੰਦ ਹੈ।
ਨਿੰਬੂ ਅਤੇ ਮੁਸੰਮੀ ਦਾ ਰਸ : ਨਿੰਬੂ ਦਾ ਰਸ ਤੁਹਾਡੇ ਫੈਟ ਨੂੰ ਤਾਂ ਘੱਟ ਕਰਦਾ ਹੀ ਹੈ, ਨਾਲ ਹੀ ਤੁਹਾਡੇ ਲਈ ਟਾਨਿਕ ਦਾ ਵੀ ਕੰਮ ਕਰਦਾ ਹੈ। ਸ਼ਿਕੰਜਵੀ ਵਜੋਂ ਇਸਦੀ ਵਰਤੋਂ ਬੇਹੱਦ ਫਾਇਦੇਮੰਦ ਹੁੰਦੀ ਹੈ। ਮੁਸੰਮੀ ਦਾ ਰਸ ਵੀ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।
ਗਾਜਰ ਦਾ ਜੂਸ : ਇਸ ਵਿਚ ਮੌਜੂਦ ਵਿਟਾਮਿਨ-ਏ ਲੀਵਰ ਲਈ ਚੰਗਾ ਹੈ। ਇਹ ਵਜਨ ਘੱਟ ਕਰਦਾ ਹੈ।
ਆਪਣੀ ਸੁੰਦਰਤਾ ਨੂੰ ਨਿਖਾਰਨ ਲਈ ਇਸਤੇਮਾਲ ਕਰੋ ਬੇਕਿੰਗ ਸੋਡਾ
NEXT STORY