ਗਰਮੀਆਂ 'ਚ ਖੀਰਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰੰਨਿਆ ਗਿਆ ਹੈ। ਇਸ ਨੂੰ ਸਲਾਦ ਦੇ ਤੌਰ 'ਤੇ ਹਰ ਘਰ 'ਚ ਖਾਧਾ ਜਾਂਦਾ ਹੈ। ਇਸ 'ਚ ਵਿਟਾਮਿਨ-ਏ, ਬੀ-1, ਬੀ-6, ਸੀ, ਡੀ ਅਤੇ ਪੋਟਾਸ਼ੀਅਮ, ਫਾਸਫੋਰਸ ਤੇ ਆਇਰਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਰੁਟੀਨ 'ਚ ਖੀਰੇ ਦਾ ਜੂਸ ਸਰੀਰ ਨੂੰ ਤਾਕਤ ਦਿੰਦਾ ਹੈ। ਇਹ ਕਬਜ਼ ਤੋਂ ਮੁਕਤੀ ਦਿੰਦਾ ਹੈ। ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਹੈ, ਇਸ 'ਚ 96 ਫੀਸਦੀ ਪਾਣੀ ਹੁੰਦਾ ਹੈ।
ਇਸ 'ਚ ਇਰੇਪਨਿਸ ਨਾਮੀ ਐਂਜਾਈਮ ਹੁੰਦਾ ਹੈ, ਜੋ ਪ੍ਰੋਟੀਨ ਦੇ ਪਾਚਨ 'ਚ ਸਹਾਇਕ ਹੁੰਦਾ ਹੈ। ਇਸ ਨੂੰ ਖਾਣ ਨਾਲ ਵਾਲ ਸਿਹਤਮੰਦ ਰਹਿੰਦੇ ਹਨ। ਇਸ ਦਾ ਜੂਸ ਦੰਦਾਂ ਦੇ ਕੀੜਿਆਂ ਨੂੰ ਖਤਮ ਕਰਦਾ ਹੈ। ਹੈ ਨ ਦਿਲਚਸਪ। ਗੈਸ, ਐਸੀਡਿਟੀ ਅਤੇ ਛਾਤੀ ਦੀ ਜਲਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰੇ ਲਈ ਰੋਜ਼ਾਨਾ ਖੀਰਾ ਲਾਭਦਾਇਕ ਹੋ ਸਕਦਾ ਹੈ। ਜੋ ਲੋਕ ਮੋਟਾਪੇ ਤੋਂ ਪਰੇਸ਼ਾਨ ਹੁੰਦੇ ਹਨ, ਉਨ੍ਹਾਂ ਨੂੰ ਸਵੇਰ ਵੇਲੇ ਇਸ ਦਾ ਸੇਵਨ ਕਰਨਾ ਚਾਹੀਦੈ। ਜਾਣਦੇ ਹਾਂ ਖੀਰੇ ਦੇ ਸਿਹਤ ਸੰਬੰਧੀ ਹੋਰ ਅਹਿਮ ਫਾਇਦਿਆਂ ਬਾਰੇ-
1. ਖੀਰਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ, ਇਹ ਪੀਲੀਆ, ਪਿਆਸ, ਬੁਖਾਰ ਅਤੇ ਸਰੀਰ ਦੀ ਜਲਨ ਤੇ ਗਰਮੀ ਵਰਗੇ ਸਾਰੇ ਵਿਕਾਰਾਂ ਨੂੰ ਦੂਰ ਕਰਦਾ ਹੈ। ਇਸ ਦਾ ਰਸ ਪੱਥਰੀ ਲਈ ਵੀ ਲਾਭਦਾਇਕ ਹੈ।
2. ਸਵੇਰ ਉੱਠਣ ਸਾਰ ਜੇਕਰ ਸਿਰਦਰਦ ਜਾਂ ਖੁਮਾਰੀ ਦੀ ਸ਼ਿਕਾਇਤ ਪੇਸ਼ ਆਉਂਦੀ ਹੈ ਤਾਂ ਸੌਣ ਤੋਂ ਪਹਿਲਾਂ ਖੀਰਾ ਖਾਓ। ਖੀਰੇ 'ਚ ਵਿਟਾਮਿਨ ਬੀ, ਸ਼ੂਗਰ ਅਤੇ ਇਲੈਕਟ੍ਰੋਲਾਈਟਸ ਮੌਜੂਦ ਹੁੰਦੇ ਹਨ। ਇਹ ਸਰੀਰ ਲਈ ਪੌਸ਼ਟਿਕ ਅਤੇ ਜ਼ਰੂਰੀ ਤੱਤ ਹਨ ਅਤੇ ਸਿਰਦਰਦ ਤੇ ਖੁਮਾਰੀ ਤੋਂ ਉਭਰਣ 'ਚ ਮਦਦ ਕਰਦੇ ਹਨ।
3. ਖੀਰੇ ਕਾਰਨ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਕੰਟਰੋਲ ਹੁੰਦਾ ਹੈ, ਜਿਸ ਨਾਲ ਗੁਰਦੇ ਆਪਣੇ ਸਹੀ ਆਕਾਰ 'ਚ ਰਹਿੰਦੇ ਹਨ।
3. ਖੀਰੇ 'ਚ ਸਿਲੀਕਨ ਅਤੇ ਸਲਫਰ ਮੌਜੂਦ ਹੁੰਦਾ ਹੈ। ਇਹ ਵਾਲਾਂ ਨੂੰ ਸੰਘਣੇ ਅਤੇ ਚਮਕਦਾਰ ਬਣਾਉਂਦਾ ਹੈ। ਚੰਗੇ ਨਤੀਜਿਆਂ ਲਈ ਤੁਸੀਂ ਚਾਹੋ ਤਾਂ ਖੀਰੇ ਦੇ ਜੂਸ ਨੂੰ ਗਾਜਰ ਅਤੇ ਪਾਲਕ ਦੇ ਜੂਸ ਨਾਲ ਮਿਲਾ ਕੇ ਵੀ ਪੀ ਸਕਦੇ ਹੋ।
5. ਸਵੀਮਿੰਗ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਸਰੀਰ ਦੇ ਜਿਸ ਹਿੱਸੇ 'ਤੇ ਚਰਬੀ ਵਧੇਰੇ ਹੁੰਦੀ ਹੈ, ਉਥੇ ਖੀਰੇ ਦਾ ਟੁਕੜਾ ਮਲਣ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ।
6. ਖੀਰੇ 'ਚ ਸਿਲੀਸ਼ੀਆ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ। ਗਾਜਰ ਅਤੇ ਖੀਰੇ ਦਾ ਜੂਸ ਮਿਲਾ ਕੇ ਪੀਣ ਨਾਲ ਗਠੀਆ ਰੋਗ 'ਚ ਫਾਇਦਾ ਮਿਲਦਾ ਹੈ। ਇਸ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘਟਦਾ ਹੈ।
7. 250 ਗ੍ਰਾਮ ਖੀਰੇ ਦਾ ਰਸ ਦਿਨ 'ਚ ਤਿੰਨ ਵਾਰ ਪੀਣਾ ਚਾਹੀਦੈ। ਖੀਰੇ ਦੇ ਰਸ 'ਚ ਇਕ ਚੱਮਚ ਸ਼ਹਿਦ ਅਤੇ ਅੱਧਾ ਨਿੰਬੂ ਮਿਲਾ ਕੇ ਪੀਣ ਨਾਲ ਸ਼ਰਾਬ ਦਾ ਨਸ਼ਾ ਉਤਰ ਜਾਂਦਾ ਹੈ।
8. ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ 'ਚ ਖੀਰਾ ਖਾਣਾ ਬਹੁਤ ਫਾਇਦੇਮੰਦ ਸਿੱਧ ਹੁੰਦਾ ਹੈ। ਖੀਰੇ ਦਾ ਰਸ ਪੈਂਕ੍ਰਿਆਜ਼ ਨੂੰ ਸਰਗਰਮ ਕਰਦਾ ਹੈ, ਜਿਸ ਨਾਲ ਕਿ ਇੰਸੁਲਿਨ ਬਣਦਾ ਹੈ, ਜਿਸ ਨਾਲ ਡਾਇਬਟੀਜ਼ ਕੰਟਰੋਲ 'ਚ ਰਹਿੰਦੀ ਹੈ।
9. ਗਰਮੀਆਂ 'ਚ ਸਰੀਰ ਦਾ ਤਾਪਮਾਨ ਨਾਰਮਲ ਰੱਖਣ ਲਈ ਖੀਰੇ ਅਤੇ ਜਵੈਣ ਦਾ ਰਸ ਪੀਓ। ਬੁਖਾਰ ਹੋਣ 'ਤੇ ਵੀ ਖੀਰੇ ਦਾ ਜੂਸ ਫਾਇਦੇਮੰਦ ਹੁੰਦਾ ਹੈ।
10. ਜਿਨ੍ਹਾਂ ਕੁੜੀਆਂ ਨੂੰ ਮਾਹਵਾਰੀ ਦੌਰਾਨ ਬਹੁਤ ਪਰੇਸ਼ਾਨੀ ਹੁੰਦੀ ਹੈ, ਉਹ ਦਹੀਂ ਅਤੇ ਖੀਰੇ ਨੂੰ ਕ੍ਰਸ਼ ਕਰਕੇ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜੀਰਾ ਅਤੇ ਹਿੰਗ ਪਾ ਕੇ ਰਾਇਤਾ ਬਣਾ ਕੇ ਖਾਣ। ਅਰਾਮ ਮਿਲੇਗਾ।
11. ਕੱਪੜੇ 'ਤੇ ਜੇਕਰ ਕੋਈ ਦਾਗ-ਧੱਬਾ ਲੱਗ ਗਿਆ ਹੋਵੇ ਤਾਂ ਉਸ ਨੂੰ ਸਾਫ ਕਰਨ 'ਚ ਵੀ ਖੀਰਾ ਬਹੁਤ ਫਾਇਦੇਮੰਦ ਹੈ। ਦਾਗ-ਧੱਬੇ 'ਤੇ ਖੀਰੇ ਦਾ ਰਸ ਲਗਾ ਕੇ ਕੁਝ ਦੇਰ ਲਈ ਛੱਡ ਦਿਓ। ਫਿਰ ਕੱਪੜਾ ਧੋਵੋ ਤੇ ਦੇਖੋਗੇ ਕਿ ਦਾਗ ਮਿਟ ਗਿਆ ਹੋਵੇਗਾ।
ਅਲਸਰ ਅਤੇ ਦਿਲ ਸੰਬੰਧੀ ਬੀਮਾਰੀਆਂ ਲਈ ਰਾਮਬਾਣ ਹੈ ਬੇਲ ਦਾ ਜੂਸ
NEXT STORY