ਜ਼ਿਆਦਾਤਰ ਲੋਕ ਬੇਲ ਨੂੰ ਸ਼ਿਵਜੀ ਨੂੰ ਚੜ੍ਹਾਏ ਜਾਣ ਵਾਲੇ ਬੇਲ ਪੱਤਰ ਦੇ ਤੌਰ 'ਤੇ ਹੀ ਜਾਣਦੇ ਹਨ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬੇਲ ਗਰਮੀਆਂ 'ਚ ਸਾਡੀ ਸਿਹਤ ਲਈ ਵੀ ਕਾਫੀ ਲਾਭਦਾਇਕ ਹੈ। ਬਹੁਤ ਸਾਰੇ ਰੋਗਾਂ 'ਚ ਇਹ ਕਮਾਲ ਦੀ ਦਵਾਈ ਦਾ ਕੰਮ ਕਰਦਾ ਹੈ। ਇਸ ਦਾ ਸ਼ਰਬਤ ਨਾ ਸਿਰਫ ਤੁਹਾਡੇ ਅੰਦਰ ਠੰਡਕ ਅਤੇ ਤਾਜ਼ਗੀ ਭਰਦਾ ਹੈ, ਸਗੋਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਪਰ ਗਰਭ ਅਵਸਥਾ 'ਚ ਇਸ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਜਾਣਦੇ ਹਾਂ ਬੇਲ ਦੇ ਕਿਹੜੇ ਗੁਣ ਸਾਡੇ ਲਈ ਕਿਵੇਂ ਫਾਇਦੇਮੰਦ ਹਨ।
ਇਕ ਝਾਤ
ਬੇਲ ਦੇ 100 ਗ੍ਰਾਮ ਗੁੱਦੇ 'ਚ 61.5 ਫੀਸਦੀ ਨਮੀ, 3 ਫੀਸਦੀ ਫੈਟ, 1.8 ਫੀਸਦੀ ਪ੍ਰੋਟੀਨ, 2.9 ਫੀਸਦੀ ਫਾਈਬਰ, 31.8 ਫੀਸਦੀ ਕਾਰਬੋਹਾਈਡ੍ਰੇਟ, 85 ਮਿ.ਗ੍ਰਾ. ਕੈਲਸ਼ੀਅਮ, 50 ਮਿ. ਗ੍ਰਾ. ਫਾਸਫੋਰਸ, 2.6 ਮਿ. ਗ੍ਰਾ. ਆਇਰਨ, 2 ਮਿ. ਗ੍ਰਾ. ਵਿਟਾਮਿਨ-ਸੀ ਤੋਂ ਇਲਾਵਾ 137 ਕੈਲੋਰੀ ਊਰਜਾ ਅਤੇ ਕੁਝ ਮਾਤਰਾ 'ਚ ਵਿਟਾਮਿਨ-ਬੀ ਵੀ ਪਾਇਆ ਜਾਂਦਾ ਹੈ।
ਫਾਇਦੇ
ਡਾਇਬਟੀਜ਼ 'ਚ ਲਾਭਦਾਇਕ
ਬੇਲ 'ਚ ਲੈਕਸਾਟਿਵ ਦਾ ਉੱਚ ਪੱਧਰ ਹੁੰਦਾ ਹੈ। ਇਹ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਸਰੀਰ 'ਚ ਇੰਸੁਲਿਨ ਬਣਾਉਣ 'ਚ ਸਹਾਇਕ ਹੁੰਦਾ ਹੈ, ਜਿਸ ਨਾਲ ਡਾਇਬਟੀਜ਼ ਤੋਂ ਰਾਹਤ ਮਿਲਦੀ ਹੈ।
ਪੇਟ ਦੀਆਂ ਬੀਮਾਰੀਆਂ 'ਚ ਰਾਮਬਾਣ
ਪੇਟ ਦੀਆਂ ਸਮੱਸਿਆਵਾਂ 'ਚ ਬੇਲ ਦਾ ਫਲ ਰਾਮਬਾਣ ਦਵਾਈ ਹੈ। ਬੇਲ ਦਾ ਸ਼ਰਬਤ ਪੀਣ ਨਾਲ ਕਬਜ਼ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਬੇਲ ਦਾ ਪੱਕਿਆ ਫਲ ਅੰਤੜੀਆਂ ਨੂੰ ਸਾਫ ਕਰਕੇ ਉਨ੍ਹਾਂ ਨੂੰ ਤਾਕਤ ਦਿੰਦਾ ਹੈ।
ਲੂ ਦੀ ਸਮੱਸਿਆ ਤੋਂ ਰਾਹਤ
ਲੂ ਲੱਗਣ 'ਤੇ ਬੇਲ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਮਹਿੰਦੀ ਵਾਂਗ ਪੈਰਾਂ ਦੀਆਂ ਤਲੀਆਂ 'ਤੇ ਲਗਾਓ। ਇਸ ਤੋਂ ਇਲਾਵਾ ਸਿਰ, ਹੱਥਾਂ ਅਤੇ ਛਾਤੀ 'ਤੇ ਵੀ ਇਸ ਦੀ ਮਾਲਸ਼ ਕਰੋ। ਮਿਸ਼ਰੀ ਪਾ ਕੇ ਬੇਲ ਦਾ ਸ਼ਰਬਤ ਪੀਓ, ਤੁਰੰਤ ਰਾਹਤ ਮਿਲੇਗੀ।
ਖੂਨ ਦੀ ਕਮੀ ਕਰੇ ਦੂਰ
ਰੁਟੀਨ 'ਚ ਬੇਲ ਦਾ ਸ਼ਰਬਤ ਪੀਣ ਨਾਲ ਹੀਮੋਗਲੋਬਿਨ ਦੀ ਕਮੀ ਦੂਰ ਹੋ ਜਾਂਦੀ ਹੈ।
ਸਾਹ ਦੇ ਰੋਗਾਂ 'ਚ ਫਾਇਦਾ
ਆਯੁਰਵੇਦ 'ਚ ਬੇਲ 'ਚੋਂ ਨਿਕਲਣ ਵਾਲੇ ਤੇਲ ਦੀ ਵਰਤੋਂ ਦਮੇ ਅਤੇ ਸਾਹ ਸੰਬੰਧੀ ਰੋਗਾਂ ਦੇ ਇਲਾਜ 'ਚ ਕੀਤੀ ਜਾਂਦੀ ਹੈ।
ਦਿਲ ਲਈ ਲਾਭਦਾਇਕ
ਬੇਲ ਦੇ ਰਸ ਨੂੰ ਘਿਓ 'ਚ ਮਿਲਾ ਕੇ ਥੋੜ੍ਹੀ ਮਾਤਰਾ 'ਚ ਰੋਜ਼ਾਨਾ ਪੀਓ। ਇਸ ਦੇ ਰੋਜ਼ਾਨਾ ਸੇਵਨ ਨਾਲ ਦਿਲ ਸੰਬੰਧੀ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਦਾ ਸ਼ਰਬਤ ਪੀਣ ਨਾਲ ਸਟ੍ਰੋਕ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ।
ਇਨਫੈਕਸ਼ਨ ਰੱਖੇ ਦੂਰ
ਬੇਲ 'ਚ ਕਈ ਤਰ੍ਹਾਂ ਦੇ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ, ਜੋ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ 'ਚ ਸਹਾਇਕ ਹਨ।
ਅਲਸਰ 'ਚ ਲਾਭਦਾਇਕ
ਬੇਲ 'ਚ ਫੋਨੋਲਿਕ ਤੱਤ ਦੇ ਨਾਲ ਹੀ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ, ਇਹੀ ਕਾਰਨ ਹੈ ਕਿ ਬੇਲ ਦਾ ਸ਼ਰਬਤ ਗੈਸਟ੍ਰਿਕ ਅਲਸਰ ਨੂੰ ਠੀਕ ਕਰਨ 'ਚ ਸਹਾਇਕ ਹੈ। ਇੰਨਾ ਹੀ ਨਹੀਂ, ਇਸ ਦੇ ਸੇਵਨ ਨਾਲ ਪੇਟ 'ਚ ਐਸਿਡ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ।
ਕੋਲੈਸਟ੍ਰਾਲ 'ਤੇ ਕੰਟਰੋਲ
ਆਯੁਰਵੇਦ 'ਚ ਬੇਲ ਦੀ ਮਦਦ ਨਾਲ ਕੋਲੈਸਟ੍ਰਾਲ ਘੱਟ ਕੀਤਾ ਜਾਂਦਾ ਹੈ। ਬੇਲ ਦੇ ਪੱਤਿਆਂ 'ਚ ਮੌਜੂਦ ਅਰਕ ਦਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਦਾ ਪੱਧਰ ਘੱਟ ਕਰਨ 'ਚ ਮਦਦ ਮਿਲਦੀ ਹੈ।
ਚਮੜੀ ਤੋਂ ਪੇਟ ਤੱਕ ਫਾਇਦੇਮੰਦ ਦਹੀਂ
NEXT STORY