ਮੁੰਬਈ- 13 ਸਾਲ ਤੋਂ ਚੱਲ ਰਹੇ ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ 'ਚ ਮੁੰਬਈ ਦੀ ਅਦਾਲਤ ਨੇ ਅੱਜ ਯਾਨੀ 6 ਮਈ ਨੂੰ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ 5 ਸਾਲ ਦੀ ਸਜ਼ਾ ਸੁਣਾਈ ਹੈ। ਸਲਮਾਨ ਦੀ ਸਜ਼ਾ ਸੁਣ ਕੇ ਪੂਰੀ ਬਾਲੀਵੁੱਡ ਇੰਡਸਟਰੀ ਅਤੇ ਉਨ੍ਹਾਂ ਦੇ ਕਰੀਬੀ ਸੁੰਨ ਰਹਿ ਗਏ ਹਨ। ਅਜਿਹੇ 'ਚ ਸਲਮਾਨ ਖਾਨ ਦੇ ਕਰੀਬੀ ਮੰਨੇ ਜਾਣ ਵਾਲੇ ਕਈ ਸਿਤਾਰਿਆਂ ਨੇ ਸਲਮਾਨ ਦੇ ਪੱਖ 'ਚ ਟਵੀਟ ਕੀਤਾ ਹੈ।
ਹੇਮਾਮਾਲਿਨੀ ਨੇ ਕਿਹਾ, ''ਸਲਮਾਨ ਨੂੰ ਜ਼ਿਆਦਾ ਸਜ਼ਾ ਨਾ ਹੋਣ ਦੀ ਪ੍ਰਾਥਨਾ ਕਰਦੀ ਹਾਂ।'' ਉਥੇ ਹੀ ਸੋਨਾਕਸ਼ੀ ਸਿਨਹਾ, ਵਰੁਣ ਧਵਨ ਵਰਗੇ ਸਿਤਾਰਿਆਂ ਨੇ ਸਲਮਾਨ ਲਈ ਆਪਣੇ ਵਿਚਾਰ ਜ਼ਾਹਰ ਕੀਤੇ। ਕਮਾਲ ਆਰ ਖਾਨ ਨੇ ਸਲਮਾਨ ਨੂੰ ਲੈ ਕੇ ਕਈ ਟਵੀਟ ਕੀਤੇ ਹਨ। ਇਸ ਦੇ ਨਾਲ ਹੀ ਫੈਨਜ਼ ਨੇ ਤਾਂ ਟਵੀਟਸ ਦੀ ਝੜੀ ਹੀ ਲਗਾ ਦਿੱਤੀ ਹੈ।
ਸਲਮਾਨ ਦੇ ਕਰੀਬੀ ਦੋਸਤ ਮੀਕਾ ਸਿੰਘ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਲਮਾਨ ਨਾਲ ਬੈਠੇ ਹਨ। ਮੀਕਾ ਨੇ ਟਵਿੱਟਰ 'ਤੇ ਲਿਖਿਆ, ''ਮੈਂ ਉਨ੍ਹਾਂ ਨਾਲ ਖੜਾ ਹਾਂ, ਜਿਸ ਨੇ ਸਾਰਿਆਂ ਦਾ ਸਾਥ ਦਿੱਤਾ ਹੈ। ਦੇਸ਼ 'ਚ ਇਕ ਦਿਨ 'ਚ ਲਗਭਗ 2 ਲੱਖ ਹਾਦਸੇ ਹੁੰਦੇ ਹਨ ਪਰ ਲੋਕਾਂ ਨੂੰ 6 ਤੋਂ 12 ਘੰਟਿਆਂ 'ਚ ਬਿੱਲ 'ਤੇ ਰਿਹਾਅ ਮਿਲ ਜਾਂਦੀ ਹੈ ਪਰ ਇਹ ਸਲਮਾਨ ਹਨ ਇਸ ਲਈ ਲੋਕ ਉਨ੍ਹਾਂ ਨੂੰ ਪਰੇਸ਼ਾਨੀ 'ਚ ਦੇਖਣਾ ਚਾਹੁੰਦੇ ਹਨ। ਸਲਮਾਨ ਖਾਨ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੇਸਹਾਰਾ, ਗਰੀਬ ਲੋਕਾਂ ਦੀ ਮਦਦ ਕੀਤੀ ਹੈ। ਕਿੰਨੇ ਹੀ ਕੈਂਸਰ ਨਾਲ ਪੀੜਤ ਲੋਕਾਂ ਦੀ ਮਦਦ ਕੀਤੀ ਹੈ। ਮੈਨੂੰ ਭਰੋਸਾ ਹੈ ਜੋ ਇਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਭਗਵਾਨ ਵੀ ਉਨ੍ਹਾਂ ਦੀ ਮਦਦ ਕਰੇਗਾ।''
ਸਲਮਾਨ ਦੀ ਸਜ਼ਾ ਸੁਣ ਕੇ ਦੁਖੀ ਹੋਏ ਮੀਕਾ, ਕਿਹਾ ਸਲਮਾਨ ਹੀ ਕਿਉਂ? (ਦੇਖੋ ਤਸਵੀਰਾਂ)
NEXT STORY