ਨਵੀਂ ਦਿੱਲੀ- ਹਿੱਟ ਐਂਡ ਰਨ ਕੇਸ 'ਚ ਮੁੰਬਈ ਸੈਸ਼ਨ ਕੋਰਟ ਨੇ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਉਨ੍ਹਾਂ ਨੂੰ 5 ਸਾਲ ਸਜ਼ਾ ਸੁਣਾਈ ਹੈ। ਸਲਮਾਨ ਖਾਨ ਦੀ ਸਜ਼ਾ ਸੁਣ ਪੂਰਾ ਬਾਲੀਵੁੱਡ ਅਤੇ ਕਰੀਬੀ ਦੋਸਤ ਸਦਮੇ 'ਚ ਹਨ। ਉਨ੍ਹਾਂ ਦੇ ਕਰੀਬੀ ਦੋਸਤ ਮੰਨੇ ਜਾਣ ਵਾਲੇ ਗਾਇਕ ਮੀਕਾ ਸਲਮਾਨ ਦੇ ਬਚਾਅ 'ਚ ਅੱਗੇ ਆਏ ਹਨ। ਮੀਕਾ ਸਿੰਘ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਲਮਾਨ ਨਾਲ ਬੈਠੇ ਹਨ। ਮੀਕਾ ਨੇ ਟਵਿੱਟਰ 'ਤੇ ਲਿਖਿਆ, ''ਮੈਂ ਉਨ੍ਹਾਂ ਨਾਲ ਖੜਾ ਹਾਂ, ਜਿਸ ਨੇ ਸਾਰਿਆਂ ਦਾ ਸਾਥ ਦਿੱਤਾ ਹੈ। ਦੇਸ਼ 'ਚ ਇਕ ਦਿਨ 'ਚ ਲਗਭਗ 2 ਲੱਖ ਹਾਦਸੇ ਹੁੰਦੇ ਹਨ ਪਰ ਲੋਕਾਂ ਨੂੰ 6 ਤੋਂ 12 ਘੰਟੇ 'ਚ ਬਿੱਲ 'ਤੇ ਰਿਹਾਅ ਮਿਲ ਜਾਂਦੀ ਹੈ ਪਰ ਇਹ ਸਲਮਾਨ ਹਨ ਇਸ ਲਈ ਲੋਕ ਉਨ੍ਹਾਂ ਨੂੰ ਪਰੇਸ਼ਾਨੀ 'ਚ ਦੇਖਣਾ ਚਾਹੁੰਦੇ ਹਨ। ਸਲਮਾਨ ਖਾਨ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੇਸਹਾਰਾ, ਗਰੀਬ ਲੋਕਾਂ ਦੀ ਮਦਦ ਕੀਤੀ ਹੈ। ਕਿੰਨੇ ਹੀ ਕੈਂਸਰ ਨਾਲ ਪੀੜਤ ਲੋਕਾਂ ਦੀ ਮਦਦ ਕੀਤੀ ਹੈ। ਮੈਨੂੰ ਭਰੋਸਾ ਹੈ ਜੋ ਇਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਭਗਵਾਨ ਵੀ ਉਨ੍ਹਾਂ ਦੀ ਮਦਦ ਕਰੇਗਾ।''
ਸਲਮਾਨ ਦੀ ਫਿਲਮ 'ਬਜਰੰਗੀ ਭਾਈਜਾਨ' ਦੇ ਡਾਇਰੈਕਟਰ ਨੂੰ ਪਿਆ ਦਿਲ ਦਾ ਦੌਰਾ (ਦੇਖੋ ਤਸਵੀਰਾਂ)
NEXT STORY