ਜੋਧਪੁਰ- ਅੱਜ ਦਾ ਦਿਨ ਸਲਮਾਨ ਖਾਨ ਲਈ ਚੁਣੌਤੀ ਭਰਿਆ ਰਿਹਾ। ਜਿਥੇ ਇਕ ਪਾਸੇ ਸਲਮਾਨ ਖਾਨ ਦੇ ਕਰੋੜਾਂ ਫੈਨਜ਼ ਉਸ ਨੂੰ ਬੇਕਸੂਰ ਆਖ ਰਹੇ ਹਨ, ਉਥੇ ਜੋਧਪੁਰ ਦਾ ਇਕ ਜਾਤੀ ਸਮੂਹ ਸਵੇਰ ਤੋਂ ਹੀ ਪੂਜਾ ਹਵਨ ਸਿਰਫ ਇਸ ਲਈ ਕਰ ਰਿਹਾ ਹੈ ਤਾਂ ਕਿ ਸਲਮਾਨ ਖਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਸਲਮਾਨ ਨੂੰ ਸਜ਼ਾ ਮਿਲਣ ਤੋਂ ਬਾਅਦ ਵਿਸ਼ਨੋਈ ਸਮਾਜ ਦੇ ਨੌਜਵਾਨਾਂ ਵਲੋਂ ਪਟਾਕੇ ਚਲਾਏ ਗਏ। ਜਿਵੇਂ ਹੀ ਕੋਰਟ ਨੇ ਸਲਮਾਨ ਨੂੰ ਕਿਹਾ ਕਿ ਉਸ 'ਤੇ ਲੱਗੇ ਦੋਸ਼ ਸਹੀ ਹਨ ਤਾਂ ਇਸ ਖਬਰ ਨਾਲ ਪੂਰਾ ਵਿਸ਼ਨੋਈ ਸਮਾਜ ਖੁਸ਼ੀ ਨਾਲ ਝੂਮ ਉਠਿਆ।
ਜ਼ਿਕਰਯੋਗ ਹੈ ਕਿ ਜੋਧਪੁਰ ਦਾ ਵਿਸ਼ਨੋਈ ਸਮਾਜ ਜੰਗਲੀ ਜੀਵਾਂ ਦੀ ਰੱਖਿਆ ਕਰਦਾ ਹੈ ਤੇ ਵਿਸ਼ੇਸ਼ ਰੂਪ ਨਾਲ ਹਿਰਨ ਤੇ ਕਾਲੇ ਮਰਗ (ਚਿੰਕਾਰਾ) ਦੀ ਰੱਖਿਆ ਕਰਦਾ ਹੈ। ਜੋਧਪੁਰ 'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਹਿਰਨ ਦਾ ਸ਼ਿਕਾਰ ਕੀਤਾ ਸੀ। ਵਿਸ਼ਨੋਈ ਸਮਾਜ 'ਚ ਉਦੋਂ ਤੋਂ ਹੀ ਸਲਮਾਨ ਖਾਨ ਖਿਲਾਫ ਗੁੱਸਾ ਹੈ ਤੇ ਪੂਰਾ ਸਮਾਜ ਇਹ ਚਾਹੁੰਦਾ ਹੈ ਕਿ ਸਲਮਾਨ ਖਾਨ ਨੂੰ ਇਸ ਤੋਂ ਵੀ ਵੱਧ ਸਖਤ ਸਜ਼ਾ ਹੋਵੇ।
ਸਲਮਾਨ ਦੀ ਸਜ਼ਾ ਸੁਣ ਬਾਲੀਵੁੱਡ ਸੁੰਨ, ਟਵਿੱਟਰ 'ਤੇ ਲੱਗਿਆ ਜਮਾਵੜਾ (ਦੇਖੋ ਤਸਵੀਰਾਂ)
NEXT STORY