ਨਵੀਂ ਦਿੱਲੀ- ਹਿੱਟ ਐਂਡ ਰਨ ਕੇਸ 'ਚ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੂਰੇ ਪਰਿਵਾਰ ਵਾਲੇ ਸਦਮੇ 'ਚ ਹਨ। ਫੈਸਲਾ ਸੁਣਦੇ ਹੀ ਉਨ੍ਹਾਂ ਦੀ ਮਾਂ ਸਲਮਾ ਬੇਹੋਸ਼ ਹੋ ਗਈ ਸੀ। ਦੋਵੇਂ ਭੈਣਾਂ ਅਲਵਿਰਾ ਅਤੇ ਅਰਪਿਤਾ ਕੋਰਟ 'ਚ ਹੀ ਟੁੱਟ ਗਈਆਂ। ਭਰਾ ਸੋਹੇਲ ਖਾਨ ਇਸ ਮੁਸ਼ਕਿਲ ਘੜੀ 'ਚ ਆਪਣੀ ਮਾਂ ਸਲਮਾ ਖਾਨ ਦੇ ਨਾਲ ਕੋਰਟ 'ਚੋਂ ਘਰ ਲਈ ਰਵਾਨਾ ਹੋ ਗਏ।
ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਘਰ ਬਾਲੀਵੁੱਡ ਹਸਤੀਆਂ ਦੇ ਪਹੁੰਚਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਸਲਮਾਨ ਖਾਨ ਨਾਲ ਫਿਲਮਾਂ 'ਚ ਕੰਮ ਕਰ ਚੁੱਕੀਆਂ ਸੋਨਾਕਸ਼ੀ ਸਿਨਹਾ ਅਤੇ ਪ੍ਰਿਟੀ ਜ਼ਿੰਟਾ ਵੀ ਸਲਮਾਨ ਦੇ ਪਰਿਵਾਰ ਨਾਲ ਮਿਲਣ ਉਨ੍ਹਾਂ ਦੇ ਘਰ ਗੈਲੇਕਸੀ ਅਪਾਰਟਮੈਂਟ ਪਹੁੰਚੀਆਂ। ਇਸ ਤੋਂ ਪਹਿਲਾਂ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਸੰਗੀਤਾ ਬਿਜਲਾਨੀ ਦੇ ਵੀ ਉਨ੍ਹਾਂ ਦੇ ਘਰ ਪਹੁੰਚਣ ਦੀ ਖਬਰ ਸਾਹਮਣੇ ਆ ਚੁੱਕੀ ਹੈ। ਸਲਮਾਨ ਖਾਨ ਦੇ ਕੋਰਟ ਜਾਣ ਤੋਂ ਪਹਿਲਾਂ ਵੀ ਕਈ ਸਿਤਾਰੇ ਉਨ੍ਹਾਂ ਨਾਲ ਮੁਲਾਕਾਤ ਕਰਨ ਘਰ 'ਚ ਪਹੁੰਚੇ। ਇਸ 'ਚ ਸ਼ਾਹਰੁਖ ਖਾਨ ਵੀ ਸ਼ਾਮਲ ਹਨ। ਉਨ੍ਹਾਂ ਨੇ ਕਾਫੀ ਦੇਰ ਤੱਕ ਸਲਮਾਨ ਨਾਲ ਸਮਾਂ ਬਤੀਤ ਕੀਤਾ। ਤੁਹਾਨੂੰ ਦੱਸ ਦਈਏ ਅੱਜ ਯਾਨੀ 6 ਮਈ ਨੂੰ ਮੁੰਬਈ ਦੀ ਸੈਸ਼ਨ ਅਦਾਲਤ ਨੇ ਸਲਮਾਨ ਦੇ ਹਿੱਟ ਐਂਡ ਰਨ ਕੇਸ ਅਧੀਨ ਸੁਣਵਾਈ ਕਰਦਿਆਂ ਹੋਇਆ 5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।
ਸਲਮਾਨ ਨੂੰ ਸਜ਼ਾ ਮਿਲਣ ਤੋਂ ਬਾਅਦ ਜੋਧਪੁਰ 'ਚ ਚੱਲੇ ਪਟਾਕੇ
NEXT STORY