ਮੁੰਬਈ- ਹਿੱਟ ਐਂਡ ਰਨ ਕੇਸ ਮਾਮਲੇ 'ਚ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਸਹੀ ਸਾਬਤ ਹੋ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਹੋਣ ਦੇ ਨਾਲ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਹ ਕੇਸ ਤਾਂ ਸੁਰਖੀਆਂ 'ਚ ਹੈ ਪਰ ਇਸ ਨਾਲ ਜੁੜੇ ਲੋਕਾਂ 'ਤੇ ਕਿਸੇ ਦਾ ਵੀ ਧਿਆਨ ਨਹੀਂ ਗਿਆ ਹੈ। ਇਨ੍ਹਾਂ 'ਚ ਇਕ ਕਾਂਸਟੇਬਲ ਰਵਿੰਦਰ ਪਾਟਿਲ ਸਾਬਕਾ ਬਾਡੀਗਾਰਡ ਸਨ, ਜਿਨ੍ਹਾਂ ਨੇ ਮਰਦੇ ਦਮ ਤੱਕ ਵੀ ਬਿਆਨ ਨਹੀਂ ਬਦਲਿਆ ਸੀ।
ਇਸ ਕੇਸ 'ਚ ਮੁੱਖ ਗਵਾਹ ਰਵਿੰਦਰ ਪਾਟਿਲ
ਸਲਮਾਨ ਖਾਨ ਨਾਲ ਜੁੜੇ ਹਿੱਟ ਐਂਡ ਰਨ ਕੇਸ 'ਚ ਰਵਿੰਦਰ ਪਾਟਿਲ ਮੁੱਖ ਗਵਾਹ ਸਨ। ਇਹ ਹੀ ਉਹ ਸ਼ਖਸ ਸਨ ਜੋ ਇਸ ਕੇਸ ਬਾਰੇ ਸਭ ਕੁਝ ਜਾਣਦੇ ਸਨ। ਇਹ ਅੱਜ ਇਸ ਦੁਨੀਆ 'ਚ ਨਹੀਂ ਹੈ।
ਜਿਹੜੇ ਲੋਕ ਰਵਿੰਦਰ ਪਾਟਿਲ ਨੂੰ ਜਾਣਦੇ ਸਨ ਤਾਂ ਉਹ ਇਸ ਗੱਲ ਨਾਲ ਸਹਿਮਤ ਸਨ ਕਿ ਉਸ 'ਤੇ ਬਿਆਨ ਬਦਲਣ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ। ਰਿਪੋਰਟਸ ਮੁਤਾਬਕ ਕਈ ਲੋਕਾਂ ਨੇ ਉਸ 'ਤੇ ਬਿਆਨ ਬਦਲਣ ਲਈ ਦਬਾਅ ਵੀ ਪਾਇਆ ਸੀ ਤਾਂਕਿ ਸਲਮਾਨ ਜੇਲ ਜਾਣ ਤੋਂ ਬੱਚ ਸਕਣ ਪਰ ਉਨ੍ਹਾਂ ਨੇ ਆਖਰੀ ਸਾਹ ਤੱਕ ਬਿਆਨ ਨੂੰ ਨਹੀਂ ਬਦਲਿਆ। ਉਥੇ ਹੀ ਰਵਿੰਦਰ ਨੂੰ ਬਿਆਨ ਬਦਲਣ ਲਈ ਲਾਲਚ ਅਤੇ ਧਮਕੀ ਦਿੱਤੀ ਗਈ ਸੀ ਇਥੋਂ ਤੱਕ ਕਿ ਪੁਲਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਪਰੇਸ਼ਾਨ ਵੀ ਕੀਤਾ।
ਕੋਰਟ ਕਚਹਿਰੀ ਤੋਂ ਡਰਦੇ ਸਨ ਰਵਿੰਦਰ
ਹਿੱਟ ਐਂਡ ਰਨ ਕੇਸ ਨਾਲ ਜੁੜਨ ਤੋਂ ਬਾਅਦ ਰਵਿੰਦਰ ਕੋਰਟ ਕਚਹਿਰੀ ਤੋਂ ਬਹੁਤ ਡਰਦੇ ਸਨ। ਉਸ 'ਤੇ ਵਕੀਲਾਂ ਦਾ ਬਹੁਤ ਹੀ ਦਬਾਅ ਸੀ। ਉਹ ਕੋਰਟ 'ਚ ਵਕੀਲਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਡਰਦੇ ਸਨ।
ਪੁਲਸ ਦੇ ਡਰ ਤੋਂ ਮੁੰਬਈ ਤੋਂ ਭੱਜ ਗਏ ਸਨ ਰਵਿੰਦਰ
ਸੀਨੀਅਰ ਪੁਲਸ ਅਧਿਕਾਰੀਆਂ ਨੇ ਨੌਕਰੀ 'ਤੇ ਮੌਜੂਦ ਨਾ ਰਹਿਣ ਦਾ ਦੋਸ਼ ਲਗਾ ਕੇ ਰਵਿੰਦਰ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਸੀ। ਨੌਕਰੀ ਤੋਂ ਕੱਢੇ ਜਾਣ ਤੋਂ ਪੁਲਸ ਨੇ ਉਨ੍ਹਾਂ ਦਾ ਪਿੱਛਾ ਨਾ ਛੱਡਿਆ ਅਤੇ ਇਸ ਲਈ ਉਹ ਮੁੰਬਈ ਤੋਂ ਕਿਤੇ ਹੋਰ ਚਲੇ ਗਏ ਸਨ।
ਸੀਰੀਅਲ ਕਿਲਰਸ ਨਾਲ ਰੱਖਿਆ ਗਿਆ ਜੇਲ
ਪੇਸ਼ੀ ਦੌਰਾਨ ਕੋਰਟ 'ਚ ਮੌਜੂਦ ਨਾ ਰਹਿਣ ਦੇ ਦੋਸ਼ 'ਚ ਰਵਿੰਦਰ ਨੂੰ ਜੇਲ ਭੇਜ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, ਜੇਲ 'ਚ ਵੀ ਉਨ੍ਹਾਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਸੀ ਕਿ ਜਿਵੇਂ ਉਹ ਖਤਰਨਾਕ ਕੈਦੀ ਹੋਵੇ। ਉਨ੍ਹਾਂ ਨੂੰ ਹੋਰ ਕੈਦੀਆਂ ਤੋਂ ਵੱਖਰਾ ਰੱਖਿਆ ਜਾਂਦਾ ਸੀ। ਇਕ ਵਾਰ ਉਨ੍ਹਾਂ ਨੂੰ ਸੀਰੀਅਲ ਕਿਲਰਸ ਨਾਲ ਰੱਖਿਆ ਗਿਆ ਸੀ। ਇਸ ਦੇ ਲਈ ਉਨ੍ਹਾਂ ਨੇ ਬੇਨਤੀ ਵੀ ਕੀਤੀ ਸੀ ਕਿ ਉਨ੍ਹਾਂ ਨੂੰ ਸੀਰੀਅਲ ਕਿਲਰ ਨਾਲ ਨਾ ਰੱਖਿਆ ਜਾਵੇ ਪਰ ਉਨ੍ਹਾਂ ਦੀ ਇਹ ਬੇਨਤੀ ਸਵੀਕਾਰ ਨਹੀਂ ਕੀਤੀ ਗਈ ਸੀ।
ਪਰਿਵਾਰ ਵੀ ਹੋਇਆ ਰਵਿੰਦਰ ਤੋਂ ਦੂਰ
ਦੱਸਿਆ ਜਾਂਦਾ ਹੈ ਕਿ ਇਸ ਕੇਸ 'ਚ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਬਿਆਨ ਬਦਲਣ ਲਈ ਕਾਫੀ ਸਮਝਾਇਆ ਕਿਉਂਕਿ ਪੁਲਸ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਸੀ ਪਰ ਰਵਿੰਦਰ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਅਤੇ ਮਰਦੇ ਦੱਮ ਤੱਕ ਆਪਣੇ ਬਿਆਨ ਨੂੰ ਨਾ ਬਦਲਿਆ। ਰਵਿੰਦਰ ਦੀ ਟੀਵੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ।
ਹਿੱਟ ਐਂਡ ਰਨ ਕੇਸ : ਅਗਲੇ 24 ਘੰਟਿਆਂ 'ਚ ਮਿਲ ਸਕਦੀ ਹੈ ਸਲਮਾਨ ਖਾਨ ਨੂੰ ਜ਼ਮਾਨਤ
NEXT STORY