ਮੁੰਬਈ- ਹਿਟ ਐਂਡ ਰਨ ਮਾਮਲੇ 'ਚ ਸਲਮਾਨ ਖਾਨ 'ਤੇ ਫੈਸਲਾ ਆਉਣ ਤੋਂ ਇਕ ਦਿਨ ਪਹਿਲਾਂ ਹੀ ਸਲਮਾਨ ਖਾਨ ਦੇ ਘਰ 'ਚ ਫਿਲਮੀਂ ਹਸਤੀਆਂ ਦੀ ਭੀੜ ਲੱਗੀ ਹੋਈ ਸੀ। ਬੁੱਧਵਾਰ ਨੂੰ ਸਲਮਾਨ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਅਤੇ 5 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਕਈ ਸਿਤਾਰੇ ਸਲਮਾਨ ਦੇ ਘਰ ਪਹੁੰਚੇ ਸਨ।
ਸਲਮਾਨ ਨੂੰ ਮੁੰਬਈ ਹਾਈਕੋਰਟ ਤੋਂ 2 ਦਿਨ ਦੀ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਅਦਾਕਾਰ ਆਮਿਰ ਖਾਨ ਸਲਮਾਨ ਨੂੰ ਮਿਲਣ ਉਸ ਦੇ ਘਰ ਪਹੁੰਚੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਜ ਵੀ ਕਈ ਹਸਤੀਆਂ ਉਸ ਨੂੰ ਮਿਲਣ ਪਹੁੰਚ ਸਕਦੀਆਂ ਹਨ। ਫੈਸਲੇ ਤੋਂ ਇਕ ਰਾਤ ਪਹਿਲਾਂ ਅਦਾਕਾਰ ਸ਼ਾਹਰੁਖ ਖਾਨ ਸਲਮਾਨ ਨੂੰ ਮਿਲਣ ਪਹੁੰਚੇ ਸਨ।
ਸਾੜੀ ਦੌਰਾਨ ਤਸਵੀਰਾਂ 'ਚ ਦੇਖੋ ਹੌਟ ਸੰਨੀ ਲਿਓਨ ਦੇ ਵੱਖ-ਵੱਖ ਸਟਾਈਲ
NEXT STORY