ਮੁੰਬਈ- 28 ਸਤੰਬਰ 2002 ਨੂੰ ਮੁੰਬਈ 'ਚ ਜਿਨ੍ਹਾਂ 5 ਲੋਕਾਂ 'ਤੇ ਸਲਮਾਨ ਖਾਨ ਨੇ ਗੱਡੀ ਚੜਾਈ ਸੀ ਉਨ੍ਹਾਂ 'ਚ ਇਕ ਸੁਲਤਾਨਪੁਰ ਦੇ ਮੁਹੰਮਦ ਕਲੀਮ ਸਨ। ਮੁਹੰਮਦ ਕਲੀਮ ਦੇ ਘਰਵਾਲਿਆਂ ਨੂੰ ਸਲਮਾਨ ਦੀ ਸਜ਼ਾ ਦੀ ਖਬਰ ਸੁਣ ਕੇ ਚੈਨ ਮਿਲਿਆ ਹੈ। ਕਲੀਮ ਨੇ ਦੱਸਿਆ ਕਿ ਸਲਮਾਨ ਦੀ ਕਾਰ ਕਲੀਮ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੁਚਲਦੀ ਹੋਈ ਚਲੀ ਗਈ ਸੀ। ਮੁਹੰਮਦ ਕਲੀਮ ਦਾ ਇਕ ਸਾਥੀ ਜਿੱਥੇ ਮਰ ਗਿਆ ਸੀ ਉਥੇ ਹੀ ਕਲੀਮ ਨੂੰ ਕੁਝ ਸੱਟਾਂ ਲੱਗੀਆਂ ਸਨ। ਨਿਆ ਲਈ ਇਹ ਹਰ ਵਾਰ ਗਵਾਹੀ ਦੇਣ ਲਈ ਅਦਾਲਤ ਵੀ ਗਏ। ਮੁਹੰਮਦ ਕਲੀਮ ਦਾ ਕਹਿਣਾ ਹੈ ਕਿ ਜ਼ਿੰਦਗੀ ਪਟੜੀ 'ਤੇ ਲਿਆਉਣ ਲਈ ਪੈਸਾ ਚਾਹੀਦਾ ਹੈ। ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਲੀਮ ਜਿਲਾ ਹੈੱਡਕੁਆਰਟਰ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕੁੜਵਾਰ ਥਾਣਾ ਖੇਤਰ ਦੇ ਅਸਰੋਗਾ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ੀ-ਰੋਟੀ ਲਈ ਮੁੰਬਈ ਗਏ ਸਨ।
ਸਲਮਾਨ ਦੇ ਸਭ ਤੋਂ ਚਹੇਤੇ ਨੇ ਅੱਜ ਉਸ ਦੇ ਘਰ ਪਹੁੰਚ ਕੇ ਕੀਤਾ ਸਭ ਨੂੰ ਹੈਰਾਨ (ਦੇਖੋ ਤਸਵੀਰਾਂ)
NEXT STORY