ਗਾਜ਼ੀਆਬਾਦ- ਮੋਰਟਾ ਪਿੰਡ 'ਚ ਵੀਰਵਾਰ ਦੀ ਦੁਪਹਿਰ ਬਾਂਦਰ ਨੇ ਗਲਾ ਘੁੱਟ ਕੇ ਇਕ ਅਪਾਹਜ ਮਾਸੂਮ ਦੀ ਜਾਨ ਲੈ ਲਈ। ਹਾਦਸੇ ਦੇ ਸਮੇਂ ਮਾਸੂਮ ਪਲੰਗ 'ਤੇ ਲੇਟਿਆ ਸੀ ਅਤੇ ਉਸ ਦੇ ਤਿੰਨ ਭਰਾ ਉੱਥੇ ਹੀ ਖੇਡ ਰਹੇ ਸਨ। ਪਿਤਾ, ਦਾਦਾ ਅਤੇ ਦਾਦੀ ਨੌਕਰੀ 'ਤੇ ਅਤੇ ਮਾਂ ਪੇਕੇ ਗਈ ਸੀ। ਬਾਂਦਰ ਨੂੰ ਕਮਰੇ 'ਚ ਆਉਂਦਾ ਦੇਖ ਤਿੰਨ ਭਰਾ ਰੌਲਾ ਪਾਉਂਦੇ ਹੋਏ ਦੌੜ ਗਏ ਪਰ ਅਪਾਹਜ ਮੋਹਨ ਨਹੀਂ ਦੌੜ ਸਕਿਆ। ਬਾਂਦਰ ਨੇ ਪਲੰਗ 'ਤੇ ਚੜ੍ਹ ਕੇ ਦੋਹਾਂ ਹੱਥਾਂ ਨਾਲ ਉਸ ਦਾ ਗਲਾ ਘੁੱਟ ਦਿੱਤਾ। ਮੂਲਰੂਪ ਨਾਲ ਮੁਜ਼ੱਫਰਨਗਰ ਦੇ ਬੁਢਾਨਾ ਵਾਸੀ ਬਬਲੂ ਦਾ ਪਰਿਵਾਰ 15 ਸਾਲਾਂ ਤੋਂ ਮੋਰਟਾ 'ਚ ਰਹਿ ਰਿਹਾ ਹੈ। ਪਰਿਵਾਰ 'ਚ ਪਿਤਾ ਓਮਪਾਲ, ਮਾਂ ਬਾਲੇਸ਼, ਪਤਨੀ ਸ਼ਸ਼ੀ ਅਤੇ 4 ਬੱਚੇ ਗੋਲੂ (8), ਸ਼੍ਰੀਕਾਂਤ (6), ਜੁੜਵਾ ਮੋਹਨ ਅਤੇ ਸੋਹਨ (4) ਹਨ। ਇਨ੍ਹਾਂ 'ਚ ਮੋਹਨ ਬਚਪਨ ਤੋਂ ਹੀ ਅਪਾਹਜ ਹੈ। ਬਬਲੂ ਅਤੇ ਓਮਪਾਲ ਇੱਟ ਭੱਠੇ 'ਤੇ ਕੰਮ ਕਰਦੇ ਹਨ, ਜਦੋਂ ਕਿ ਬਾਲੇਸ਼ ਇਕ ਸਕੂਲ 'ਚ ਚਪੜਾਸੀ ਹੈ। ਬਬਲੂ ਨੇ ਦੱਸਿਆ ਕਿ ਪਤਨੀ 6 ਦਿਨਾਂ ਤੋਂ ਦਿੱਲੀ ਸਥਿਤ ਪੇਕੇ 'ਚ ਹੈ।
ਸਵੇਰੇ ਕਰੀਬ 11.30 ਵਜੇ ਚਾਰੇ ਬੱਚੇ ਕਮਰੇ 'ਚ ਖੇਡ ਰਹੇ ਸਨ। ਇਸੇ ਦੌਰਾਨ ਇਕ ਬਾਂਦਰ ਉੱਥੇ ਆ ਗਿਆ। ਸੋਹਨ ਅਤੇ ਹੋਰ ਬੱਚਿਆਂ ਨੇ ਬਾਂਦਰ ਨੂੰ ਪੱਥਰ ਮਾਰ ਕੇ ਦੌੜਾ ਦਿੱਤਾ। ਇਸ ਤੋਂ ਬਾਅਦ ਬੱਚੇ ਖੇਡ 'ਚ ਲੱਗ ਗਏ। ਦੁਪਹਿਰ 12 ਵਜੇ ਬਾਂਦਰ ਫਿਰ ਵਾਪਸ ਆਇਆ ਅਤੇ ਸਿੱਧਾ ਕਮਰੇ 'ਚ ਆ ਗਿਆ। ਇਸ 'ਤੇ ਤਿੰਨੋਂ ਬੱਚੇ ਰੌਲਾ ਪਾਉਂਦੇ ਹੋਏ ਦੌੜ ਗਏ ਜਦੋਂ ਕਿ ਦੋਵੇਂ ਪੈਰ ਅਪਾਹਜ ਮੋਹਨ ਪਲੰਗ 'ਤੇ ਪਏ-ਪਏ ਚੀਕਦਾ ਰਿਹਾ। ਇਸ ਦੌਰਾਨ ਬਾਂਦਰ ਨੇ ਪਲੰਗ 'ਤੇ ਚੜ੍ਹ ਕੇ ਮਾਸੂਮ ਦਾ ਗਲਾ ਦਬਾ ਦਿੱਤਾ। ਬਾਂਦਰ ਦੇ ਜਾਣ ਤੋਂ ਬਾਅਦ ਤਿੰਨਾਂ ਭਰਾਵਾਂ ਨੇ ਮੋਹਨ ਨੂੰ ਮਰਿਆ ਦੇਖ ਰੌਲਾ ਪਾਇਆ ਤਾਂ ਨੇੜੇ-ਤੇੜੇ ਦੇ ਲੋਕ ਇੱਕਠੇ ਹੋ ਗਏ। ਸੂਚਨਾ 'ਤੇ ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਜਾਂਚ ਪੜਤਾਲ ਕੀਤੀ।
6 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਮਾਂ ਨੇ ਬੱਚਿਆਂ ਨੂੰ ਦਿੱਤੀ ਇੰਨੀ ਖੌਫਨਾਕ ਮੌਤ
NEXT STORY