ਗੁੜਗਾਓਂ- ਕਹਿੰਦੇ ਨੇ ਇਕ ਸਿੱਖਿਆ ਹੀ ਹੈ, ਜਿਸ ਨੂੰ ਸਾਡੇ ਕੋਲੋਂ ਕੋਈ ਚੋਰੀ ਨਹੀਂ ਕਰ ਸਕਦਾ। ਵਿੱਦਿਆ ਇਕ ਅਜਿਹਾ ਧਨ ਹੈ, ਜੋ ਇਨਸਾਨ ਦੇ ਕੰਮ ਆਉਂਦੀ ਹੈ। ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਜੇਕਰ ਸਾਡੇ ਅੰਦਰ ਕੁਝ ਕਰ ਦਿਖਾਉਣ ਦੀ ਹਿੰਮਤ ਹੈ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਸਾਡੇ ਰਾਹ ਵਿਚ ਰੋੜਾ ਨਹੀਂ ਬਣ ਸਕਦੀ। ਫਿਰ ਚਾਹੇ ਉਹ ਗਰੀਬੀ ਹੋਵੇ ਜਾਂ ਕੋਈ ਹੋਰ ਕਾਰਨ।
ਕੁਝ ਅਜਿਹਾ ਹੀ ਕਰ ਦਿਖਾਇਆ ਹੈ, ਹਰਿਆਣਾ ਦੀ ਇਸ ਧੀ ਨੇ। ਇਕ ਬੱਸ ਡਰਾਈਵਰ ਦੀ ਬੇਟੀ ਕਵਿਤਾ ਨੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ 'ਚ ਜ਼ਿਲੇ ਵਿਚ ਪਹਿਲੇ ਨੰਬਰ 'ਤੇ ਰਹੀ। ਕਵਿਤਾ ਦੇ ਪਿਤਾ ਬੱਸ ਡਰਾਈਵਰ ਹਨ। ਕਵਿਤਾ ਨੇ 10ਵੀਂ ਦੀ ਜਮਾਤ ਵਿਚੋਂ 96.8 ਫੀਸਦੀ ਨੰਬਰ ਹਾਸਲ ਕੀਤੇ। ਪੜ੍ਹਨ ਵਿਚ ਹੁਸ਼ਿਆਰ ਕਵਿਤਾ ਨੇ ਆਪਣੀ ਜ਼ਿੰਦਗੀ ਦਾ ਟੀਚਾ ਮਿੱਥ ਲਿਆ ਹੈ। ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ ਪਰ ਉਸ ਦੀ ਰਾਹ ਵਿਚ ਆਰਥਿਕ ਤੰਗੀ ਆ ਰਹੀ ਹੈ। ਜਿਸ ਕਾਰਨ ਕਵਿਤਾ ਦੇ ਪਿਤਾ ਉਸ ਨੂੰ ਅੱਗੇ ਪੜ੍ਹਾਉਣ ਵਿਚ ਅਸਮਰਥ ਹਨ ਪਰ ਕਵਿਤਾ ਪੜ੍ਹਨਾ ਚਾਹੁੰਦੀ ਹੈ।
ਕਵਿਤਾ ਕਹਿੰਦੀ ਹੈ ਕਿ ਉਹ ਆਪਣੀ ਮਿਹਨਤ ਨਾਲ ਹਰ ਮੁਸ਼ਕਲ ਨੂੰ ਪਾਰ ਕਰ ਜਾਵੇਗੀ। ਕਵਿਤਾ ਦਾ ਕਹਿਣਾ ਹੈ ਕਿ ਉਸ ਨੂੰ ਕਦੇ ਟਿਊਸ਼ਨ ਦੀ ਲੋੜ ਨਹੀਂ ਪਈ, ਇਸ ਲਈ ਉਹ ਆਪਣੇ ਮਿਹਨਤ ਸਦਕਾ ਅੱਗੇ ਵਧ ਕੇ ਦਿਖਾਏਗੀ। ਪਿਤਾ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਅਤੇ ਅਸੀਂ ਆਪਣੀ ਬੇਟੀ ਦੀ ਤਰੱਕੀ 'ਤੇ ਖੁਸ਼ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਆਮਦਨੀ ਘੱਟ ਅਤੇ ਖਰਚ ਜ਼ਿਆਦਾ ਹੈ, ਇਸ ਲਈ ਹੁਣ ਸਰਕਾਰੀ ਸਕੂਲ ਵਿਚ ਹੀ ਬੇਟੀ ਨੇ ਦਾਖਲਾ ਦਿਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪੱਧਰ 'ਤੇ ਜਿਨਾਂ ਹੋ ਸਕੇ ਉਹ ਆਪਣੀ ਬੇਟੀ ਲਈ ਕਰਨਗੇ।
ਹੁਣ ਸਤੰਬਰ ਤੱਕ ਹੀ ਚੱਲਣਗੇ ਡੇਬਿਟ ਅਤੇ ਕ੍ਰੇਡਿਟ ਕਾਰਡ!
NEXT STORY