ਨਵੀਂ ਦਿੱਲੀ- ਦਿੱਲੀ ਦੇ ਨੇਬਸਰਾਏ ਥਾਣਾ ਇਲਾਕੇ ਦਰਮਿਆਨ ਹਫਤਾਵਾਰ ਬਾਜ਼ਾਰ 'ਚ ਇਕ ਲੜਕੇ ਦੀ ਉਸ ਦੀ ਮਾਂ ਦੇ ਸਾਹਮਣੇ ਚਾਕੂ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਵਿਚ ਬਾਜ਼ਾਰ 'ਚ ਹੋਏ ਹਮਲੇ ਦੌਰਾਨ ਕੋਈ ਲੜਕੇ ਨੂੰ ਬਚਾਉਣ ਨਹੀਂ ਆਇਆ। ਲੋਕ ਦੂਰ ਖੜ੍ਹੇ ਦੇਖਦੇ ਰਹੇ, ਲੜਕੇ ਦੀ ਮਾਂ ਮਦਦ ਲਈ ਚੀਕਦੀ ਰਹੀ। ਖੂਨ ਨਾਲ ਲੱਥਪੱਥ ਹਾਲਤ 'ਚ ਲੜਕੇ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਖਣੀ ਜ਼ਿਲਾ ਡੀਸੀਪੀ ਪ੍ਰੇਮਨਾਥ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਪਤਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਨਾਲ ਕਿੰਨੇ ਹੋਰ ਦੋਸ਼ੀ ਸੀ। ਦੱਖਣੀ ਜ਼ਿਲਾ ਪੁਲਸ ਅਧਿਕਾਰੀਆਂ ਅਨੁਸਾਰ ਅਜੀਤ (16) ਸੰਗਮ ਵਿਹਾਰ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਬੁੱਧਵਾਰ ਨੂੰ ਉਹ ਆਪਣੀ ਮਾਂ ਕਮਲੇਸ਼ ਨਾਲ ਲੱਗਣ ਵਾਲੇ ਹਫਤਾਵਾਰ ਬਾਜ਼ਾਰ 'ਚ ਗਿਆ ਸੀ। ਬਾਜ਼ਾਰ 'ਚ ਉਸ 'ਤੇ ਬਾਬੂ ਉਰਫ ਵਿਜੇ ਨੇ ਆਪਣੇ ਸਾਥੀਆਂ ਨਾਲ ਚਾਕੂ ਨਾਲ ਅੰਨ੍ਹੇਵਾਹ ਹਮਲਾ ਕਰ ਦਿੱਤਾ। ਜਦੋਂ ਤੱਕ ਕਮਲੇਸ਼ ਅਜੀਤ ਨੂੰ ਬਚਾਉਣ ਪੁੱਜਦੀ ਉਦੋਂ ਤੱਕ ਦੋਸ਼ੀਆਂ ਨੇ ਅਜੀਤ ਨੂੰ ਕਈ ਵਾਰ ਚਾਕੂ ਮਾਰ ਦਿੱਤੇ ਸਨ। ਹਮਲਾ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਪ੍ਰਾਈਵੇਡ ਗੱਡੀ ਰਾਹੀਂ ਅਜੀਤ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੇਬਰਸਰਾਏ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੇਰ ਰਾਤ ਬਾਬੂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਧਿਕਾਰੀਆਂ ਅਨੁਸਾਰ ਜਨਵਰੀ ਮਹੀਨੇ 'ਚ ਦਿਲੀਪ ਨੇ ਬਾਬੂ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ 'ਚ ਬਾਬੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਸਮੇਂ ਦਿਲੀਪ ਨਾਬਾਲਗ ਸੀ, ਉਸ ਦੇ ਫੜ ਕੇ ਉਸ ਦੇ ਖਿਲਾਫ ਜੁਵੇਨਾਈਲ ਜਸਟਿਸ ਬੋਰਡ 'ਚ ਚਾਲਾਨ ਦਾਖਲ ਕੀਤਾ ਗਿਆ ਸੀ। ਬਾਬੂ ਨੇ ਹੁਣ ਪੁੱਛ-ਗਿੱਛ 'ਚ ਦੱਸਿਆ ਕਿ ਅਜੀਤ, ਦਿਲੀਪ ਦੇ ਫੁੱਫੜ ਦਾ ਲੜਕਾ ਹੈ। ਉਸ ਨੇ ਦਿਲੀਪ ਤੋਂ ਬਦਲਾ ਲੈਣ ਲਈ ਅਜੀਤ 'ਤੇ ਹਮਲਾ ਕੀਤਾ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਬੂ ਨਾਲ ਹੋਰ ਦੋਸ਼ੀ ਹੋ ਸਕਦੇ ਹਨ। ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਡਰਾਈਵਰ ਦੀ ਧੀ ਨੇ ਛੂਹਿਆ ਆਸਮਾਨ, ਮਾਣ ਨਾਲ ਪਿਓ ਦਾ ਸੀਨਾ ਹੋਇਆ ਚੌੜਾ
NEXT STORY