ਨਵੀਂ ਦਿੱਲੀ- ਹਿਟ ਐਂਡ ਰਨ ਕੇਸ ਪੀੜਤਾਂ 'ਤੇ ਇਤਰਾਜ਼ਯੋਗ ਟਵੀਟ ਕਰਕੇ ਵਿਵਾਦਾਂ 'ਚ ਘਿਰੇ ਸਿੰਗਰ ਅਭਿਜੀਤ ਸਿੰਘ ਨੇ ਭਾਵੇਂ ਹੀ ਇਸ ਲਈ ਮੁਆਫੀ ਮੰਗ ਲਈ ਹੈ ਪਰ ਲੋਕਾਂ ਦਾ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਹੈ। ਖਬਰ ਹੈ ਕਿ ਮੁੰਬਈ ਹਾਈਕੋਰਟ ਦੇ ਬਾਹਰ ਸੜਕਾਂ 'ਤੇ ਸੌਣ ਵਾਲੇ ਲੋਕ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਵਰਣਨਯੋਗ ਹੈ ਕਿ ਬੁੱਧਵਾਰ ਨੂੰ ਸੈਸ਼ਨ ਕੋਰਟ 'ਚ ਜਿਵੇਂ ਹੀ ਸਲਮਾਨ ਖਾਨ ਦੇ ਖਿਲਾਫ ਫੈਸਲਾ ਸੁਣਾਇਆ ਗਿਆ ਵੈਸੇ ਹੀ ਅਭਿਜੀਤ ਨੇ ਟਵਿੱਟਰ 'ਤੇ ਇਕ ਤੋਂ ਬਾਅਦ ਇਕ ਟਵੀਟ ਕੀਤਾ। ਉਸ ਨੇ ਆਪਣੇ ਟਵੀਟ 'ਚ ਕਿਹਾ ਕਿ, 'ਕੁੱਤਾ ਜੇਕਰ ਸੜਕ 'ਤੇ ਸੋਵੇਗਾ ਤਾਂ ਕੁੱਤੇ ਦੀ ਮੌਤ ਮਰੇਗਾ', ਸੜਕ ਗਰੀਬਾਂ ਦੇ ਪਿਓ ਦੀ ਨਹੀਂ ਹੈ। ਇਸ ਤੋਂ ਬਾਅਦ ਪੂਰੇ ਦੇਸ਼ ਭਰ 'ਚ ਵੀ ਉਸ ਦੀ ਜਮ ਕੇ ਆਲੋਚਨਾ ਹੋਣ ਲੱਗੀ। ਅਜਿਹੇ 'ਚ ਅਭਿਜੀਤ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ। ਉਸ ਨੇ ਕਿਹਾ ਹੈ ਕਿ ਮੈਂ ਗਰੀਬ ਦਾ ਮਜ਼ਾਕ ਉਡਾਇਆ ਹੈ ਅਤੇ ਜੇਕਰ ਮੇਰੇ ਮੂੰਹ 'ਚੋਂ ਗਲਤ ਸ਼ਬਦ ਨਿਕਲ ਗਏ ਹਨ ਤਾਂ ਕਿਸੇ ਦੀ ਸਪੋਰਟ ਕਰਨ ਲਈ ਨਹੀਂ। ਗਰੀਬ ਲੋਕ ਜਿਸ ਤਰ੍ਹਾਂ ਫੁੱਟਪਾਥ 'ਤੇ ਸੋਂਦੇ ਹਨ ਉਨ੍ਹਾਂ 'ਤੇ ਮੈਨੂੰ ਗੁੱਸਾ ਆਉਂਦਾ ਹੈ।
ਕੋਰਟ ਦੇ ਬਾਹਰ ਸਲਮਾਨ ਖਾਨ ਦੇ ਫੈਨ ਨੇ ਖਾਧਾ ਜ਼ਹਿਰ (ਦੇਖੋ ਤਸਵੀਰਾਂ)
NEXT STORY