ਮੁੰਬਈ- ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ 'ਚ ਜਿੱਥੇ ਇਕ ਪਾਸੇ ਉਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਚੱਲ ਰਹੀ ਹੈ, ਉੱਥੇ ਹੀ ਅੱਜ ਸ਼ੁੱਕਰਵਾਰ ਸਵੇਰੇ ਸਲਮਾਨ ਖਾਨ ਦੇ ਇਕ ਫੈਨ ਨੇ ਕੋਰਟ ਦੇ ਬਾਹਰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਖੁਦਕੁਸ਼ੀ ਕਰਨ ਵਾਲੇ ਨੇ ਦੱਸਿਆ, ''ਸਲਮਾਨ ਭਗਵਾਨ ਹਨ।'' ਇਸ ਤੋਂ ਬਾਅਦ ਉਸ ਨੇ ਦਰਖਤ ਦੇ ਪਿੱਛੇ ਜਾ ਕੇ ਜ਼ਹਿਰ ਖਾ ਲਿਆ। ਇਹ ਵੀ ਸੁਣਨ 'ਚ ਆਇਆ ਹੈ ਕਿ ਸਲਮਾਨ ਦੇ ਫੈਨ ਨੇ ਕੋਰਟ ਕੰਪਲੈਕਸ 'ਚ ਪਹਿਲਾਂ ਪਰਚੀ ਵੰਡੀ ਅਤੇ ਬਾਅਦ 'ਚ ਫਿਰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਦੱਸ ਦਈਏ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ 'ਤੇ 2002 ਦੇ ਹਿੱਟ ਐਂਡ ਰਨ ਮਾਮਲੇ 'ਚ ਬੁੱਧਵਾਰ ਨੂੰ ਬੰਬਈ ਹਾਈਕੋਰਟ ਵਲੋਂ ਫੈਸਲਾ ਸੁਣਾਇਆ ਜਾ ਚੁੱਕਿਆ ਹੈ। ਉਨ੍ਹਾਂ ਨੂੰ 5 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਤੋਂ ਮਿਲੀ 48 ਘੰਟਿਆਂ ਦੀ ਜ਼ਮਾਨਤ ਖਤਮ ਹੋ ਗਈ ਹੈ ਅਤੇ ਅੱਜ ਅਦਾਲਤ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ ਜਾ ਰਹੀ ਹੈ।ਖੁਦਕੁਸ਼ੀ ਕਰਨ ਵਾਲੇ ਫੈਨ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।
ਮਾਂ ਚੀਕਦੀ ਰਹੀ ਪਰ ਉਸ ਦੇ ਸਾਹਮਣੇ ਹੀ ਭਰੇ ਬਾਜ਼ਾਰ 'ਚ ਬੇਟੇ ਨੂੰ ਅੰਨ੍ਹੇਵਾਹ ਮਾਰੇ ਚਾਕੂ
NEXT STORY