ਇੰਦੌਰ- ਅਰਜੁਨ ਅਤੇ ਜੱਸੀ ਦੇ ਵਿਆਹ ਦੇ 8 ਸਾਲ ਬਾਅਦ ਕਿਲਕਾਰੀਆਂ ਗੂੰਜੀਆਂ ਤਾਂ ਇਕੱਠੇ 4 ਬੱਚਿਆਂ ਨੇ ਜਨਮ ਲਿਆ। ਨਿੱਜੀ ਹਸਪਤਾਲ 'ਚ ਹੋਏ ਆਪਰੇਸ਼ਨ ਤੋਂ ਬਾਅਦ ਮਾਂ ਅਤੇ ਬੱਚੇ ਦੋਵੇਂ ਠੀਕ ਹਨ। ਸਮੇਂ ਤੋਂ ਪਹਿਲਾਂ ਡਿਲੀਵਰੀ ਹੋਣ ਕਾਰਨ ਬੱਚਿਆਂ ਦਾ ਭਾਰ ਆਮ ਤੋਂ ਘੱਟ ਹੈ। ਜੱਸੀ ਦਾ ਇਲਾਜ ਕਰਨ ਵਾਲੀ ਡਾ. ਊਸ਼ਾ ਸ਼੍ਰੀਵਾਸਤਵ ਨੇ ਦੱਸਿਆ ਕਿ 4 ਨਵਜੰਮ੍ਹੇ ਬੱਚਿਆਂ 'ਚ ਤਿੰਨ ਲੜਕੇ ਅਤੇ ਇਕ ਲੜਕੀ ਹੈ।
ਇਨ੍ਹਾਂ ਦਾ ਭਾਰ 1.7 ਕਿਲੋਗ੍ਰਾਮ, 1.5, 1.5 ਅਤੇ 1.1 ਕਿਲੋਗ੍ਰਾਮ ਹੈ। ਜੱਸੀ ਦੀ ਸੋਨੋਗ੍ਰਾਫੀ 'ਚ ਤਿੰਨ ਬੱਚਿਆਂ ਦੀ ਗੱਲ ਪਤਾ ਲੱਗੀ ਸੀ। ਆਪਰੇਸ਼ਨ ਦੌਰਾਨ ਤਿੰਨ ਬੱਚਿਆਂ ਦੇ ਬਾਹਰ ਨਿਕਲਣ ਤੋਂ ਬਾਅਦ ਪਤਾ ਲੱਗਾ ਕਿ ਗਰਭ 'ਚ ਹੁਣ ਵੀ ਕੁਝ ਹੈ। ਇਕ ਵਾਰ ਤਾਂ ਲੱਗਾ ਜਿਵੇਂ ਕੋਈ ਗੱਠ ਹੈ ਪਰ ਜਾਂਚ 'ਚ ਬੱਚੇ ਦੀ ਗੱਲ ਪਤਾ ਲੱਗਾ, ਤੁਰੰਤ ਉਸ ਨੂੰ ਬਾਹਰ ਕੱਢਿਆ ਗਿਆ।
ਸੜਕਾਂ 'ਤੇ ਸੋਣ ਵਾਲੇ ਲੋਕ ਕਰ ਰਹੇ ਹਨ ਅਭਿਜੀਤ ਦੇ ਖਿਲਾਫ ਪ੍ਰਦਰਸ਼ਨ (ਦੇਖੋ ਤਸਵੀਰਾਂ)
NEXT STORY