ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਪਿਛਲੇ 13 ਸਾਲ ਤੋਂ ਹਿੱਟ ਐਂਡ ਰਨ ਕੇਸ 'ਚ ਫਸੇ ਹੋਏ ਹਨ। ਇਸ 'ਤੇ ਸੈਸ਼ਨ ਕੋਰਟ ਨੇ ਬੁੱਧਵਾਰ ਨੂੰ ਸਲਮਾਨ ਨੂੰ 5 ਸਾਲ ਦੀ ਸਜ਼ਾ ਵੀ ਸੁਣਾਈ ਸੀ ਅਤੇ ਇਸ ਦੇ ਨਾਲ ਹੀ 25 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਤੋਂ ਬਾਅਦ ਹਾਈਕੋਰਟ ਵਲੋਂ ਉਨ੍ਹਾਂ ਨੂੰ 2 ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ ਅਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੰਬਈ ਹਾਈਕੋਰਟ ਨੇ ਸਲਮਾਨ ਦੀ ਜ਼ਮਾਨਤ 'ਤੇ ਸੁਣਵਾਈ ਕਰਕੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਮੁੰਬਈ ਹਾਈਕੋਰਟ ਵਲੋਂ ਸਲਮਾਨ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸਲਮਾਨ ਨੂੰ ਮੁੰਬਈ ਹਾਈਕਰੋਟ ਵਲੋਂ ਜ਼ਮਾਨਤ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਹਾਈਕਰੋਟ ਦੇ ਜੱਜ ਨੇ ਕਿਹਾ ਹੈ ਕਿ ਸਲਮਾਨ ਹਾਈਕਰੋਟ ਆ ਕੇ ਆਤਮਸਮਰਪਣ ਕਰਨ ਅਤੇ ਫਿਰ ਜ਼ਮਾਨਤ ਦਿੱਤੀ ਜਾਵੇਗੀ। ਜੱਜ ਨੇ ਕਿਹਾ ਹੈ ਕਿ ਸਲਮਾਨ ਅੱਜ ਹੀ ਸੈਸ਼ਨ ਕੋਰਟ 'ਚ ਆਤਮਸਮਰਪਣ ਕਰਨਗੇ ਅਤੇ ਫਿਰ 30 ਹਜ਼ਾਰ ਦਾ ਬੇਲ ਬਾਂਡ ਵੀ ਭਰਨਗੇ। ਇਸ ਦੇ ਨਾਲ ਹੀ ਇਹ ਵੀ ਸੁਣਨ 'ਚ ਆਇਆ ਹੈ ਕਿ ਸਲਮਾਨ ਨੂੰ ਪਾਸਪੋਰਟ ਵੀ ਜਮਾ ਕਰਵਾਉਣਾ ਹੋਵੇਗਾ। ਸਲਮਾਨ ਦੇ ਵਕੀਲ ਨੇ ਕਿਹਾ ਹੈ ਕਿ ਸਲਮਾਨ ਦਾ ਪਾਸਪੋਰਟ ਪਹਿਲਾਂ ਤੋਂ ਹੀ ਜਮ੍ਹਾ ਹੈ। ਸਲਮਾਨ ਨੂੰ ਵੱਡੀ ਰਾਹਤ ਮਿਲਣ ਦੀ ਖੁਸ਼ੀ 'ਚ ਉਨ੍ਹਾਂ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਨੂੰ ਹੋਵੇਗੀ।
8 ਸਾਲਾਂ ਤੋਂ ਬੱਚੇ ਲਈ ਤਰਸ ਰਹੀ ਸੀ ਔਰਤ, ਜਦੋਂ ਰੱਬ ਨੇ ਸੁਣੀ ਤਾਂ ਇਕੱਠੇ 4 ਬੱਚਿਆਂ ਨੂੰ ਦਿੱਤਾ ਜਨਮ
NEXT STORY