ਮੁੰਬਈ- ਹਿਟ ਐਂਡ ਰਨ ਕੇਸ 'ਚ ਸਲਮਾਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਨਾਲ ਹੀ ਕੋਰਟ ਦੀ ਸਜ਼ਾ 'ਤੇ ਰੋਕ ਲਗਾਉਣ ਦੇ ਫੈਸਲੇ 'ਤੇ ਮ੍ਰਿਤਕ ਨੂਰ ਉੱਲਾਹ ਖਾਨ ਦੀ ਪਤਨੀ ਨੇ ਕਿਹਾ ਹੈ ਕਿ ਇਹ ਵਧੀਆ ਫੈਸਲਾ ਹੈ। ਮ੍ਰਿਤਕ ਦੀ ਪਤਨੀ ਚਾਹੁੰਦੀ ਹੈ ਕਿ ਸਲਮਾਨ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ। ਮ੍ਰਿਤਕ ਦੀ ਪਤਨੀ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੀ ਕਿ ਸਲਮਾਨ ਨੂੰ ਸਜ਼ਾ ਹੋਵੇ। ਨਾਲ ਹੀ ਉਸ ਨੇ ਸਲਮਾਨ ਖਾਨ ਨੂੰ ਗੁਜਾਇਸ਼ ਕੀਤੀ ਹੈ ਕਿ ਉਹ ਸਾਡੇ ਪਰਿਵਾਰ ਦੀ ਮਦਦ ਕਰੇ ਅਤੇ ਉਨ੍ਹਾਂ ਦੀਆਂ ਮੁਸਬਿਤਾਂ 'ਤੇ ਧਿਆਨ ਦੇਵੇ। ਦੱਸਿਆ ਜਾਂਦਾ ਹੈ ਕਿ ਬਾਂਬੇ ਹਾਈ ਕੋਰਟ ਨੇ 7 ਅਕਤੂਬਰ 2002 ਨੂੰ ਇਸ ਮਾਮਲੇ ਨਾਲ ਸੰਬੰਧਤ ਇਕ ਪੀ.ਆਈ.ਐਲ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਪੀੜਤਾਂ ਨੂੰ 19 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਸੀ। ਇਸ 'ਚ ਮ੍ਰਿਤਕ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਆਦੇਸ਼ ਸੀ। ਵਰਣਨਯੋਗ ਹੈ ਕਿ 2002 'ਚ ਸਲਮਾਨ ਖਾਨ ਦੀ ਐਸ.ਯੂ.ਵੀ ਟੋਯਾਟੋ ਲੈਂਡ ਕਰੂਜ਼ਰ ਨਾਲ ਹੋਏ ਹਾਦਸੇ 'ਚ ਨੂਰ ਉੱਲਾਹ ਖਾਨ ਦੀ ਮੌਤ ਹੋ ਗਈ ਸੀ ਅਤੇ ਚਾਰ ਲੋਕ ਜ਼ਖਮੀ ਹੋ ਗਏ ਸਨ।
ਅਭਿਜੀਤ ਤੇ ਫਰਾਹ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਦਾ ਆਦੇਸ਼
NEXT STORY