ਭਿੰਡੀ ਭਾਵ ਲੇਡੀ ਫਿੰਗਰ ਦਾ ਬਨਸਪਤੀ ਨਾਂ ਐਬੇਲਮੋਸਕਸ ਐਸਕੁਲੈਂਟਸ ਹੈ। ਛੋਟੀ ਤੋਂ ਛੋਟੀ ਥਾਂ ਤੋਂ ਲੈ ਕੇ ਖੇਤਾਂ ਤੱਕ ਵਿਸਥਾਰ 'ਚ ਵੀ ਇਸ ਨੂੰ ਉਗਾਇਆ ਜਾਂਦਾ ਹੈ। ਆਦੀਵਾਸੀ ਲੋਕਾਂ ਦੀ ਗੱਲ ਕੀਤੀ ਜਾਏ ਤਾਂ ਉਹ ਭਿੰਡੀ ਨੂੰ ਬਹੁਤ ਸਾਰੇ ਰੋਗਾਂ ਦੇ ਇਲਾਜ ਲਈ ਵਰਤਦੇ ਸਨ। ਹੋ ਗਏ ਨਾ ਹੈਰਾਨ। ਖੈਰ ਤੁਹਾਡੀ ਹੈਰਾਨੀ ਦੂਰ ਕਰਨ ਲਈ ਦੱਸਦੇ ਹਾਂ ਭਿੰਡੀ ਦੇ ਸਿਹਤ ਸੰਬੰਧੀ ਕੁਝ ਘਰੇਲੂ ਨੁਸਖੇ।
ਭਾਰ ਘਟਾਉਣ 'ਚ ਸਹਾਇਕ
ਭਿੰਡੀ ਦੀ ਅੱਧਕੱਚੀ ਸਬਜ਼ੀ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ, ਜੋ ਭਾਰ ਘਟਾਉਣਾ ਚਾਹੁੰਦੇ ਹਨ। ਸਵੇਰੇ-ਸ਼ਾਮ ਕੱਚੀ ਭਿੰਡੀ ਚਿੱਥਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਮਿਲਦੀ ਹੈ ਪ੍ਰੋਟੀਨ ਦੀ ਭਰਪੂਰ ਮਾਤਰਾ
ਭਿੰਡੀ ਦੇ ਬੀਜਾਂ ਨੂੰ ਸੁਕਾ ਕੇ ਇਸ ਦਾ ਪਾਊਡਰ ਬੱਚਿਆਂ ਨੂੰ ਖੁਆਉਣਾ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਭਿੰਡੀ ਦੇ ਬੀਜਾਂ 'ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ, ਜੋ ਸਿਹਤ ਲਈ ਇਕ ਟੋਨਿਕ ਵਜੋਂ ਕੰਮ ਕਰਦਾ ਹੈ।
ਪੀਲੀਏ ਅਤੇ ਬੁਖਾਰ ਤੋਂ ਅਰਾਮ
ਜੇਕਰ ਪੀਲੀਆ, ਬੁਖਾਰ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਪੇਸ਼ ਆਏ ਤਾਂ ਰਾਤ ਨੂੰ ਕੱਟੀ ਹੋਈ ਭਿੰਡੀ ਦੀਆਂ 5 ਕੁ ਫਲੀਆਂ, ਅੱਧਾ ਚੱਮਚ ਨਿੰਬੂ ਦੇ ਰਸ, ਅਨਾਰ ਅਤੇ ਆਂਵਲੇ ਦੀਆਂ 5-5 ਗ੍ਰਾਮ ਪੱਤੀਆਂ ਸਭ ਨੂੰ ਇਕ ਗਲਾਸ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਹਫਤੇ ਤੱਕ ਦਿਨ 'ਚ 2 ਵਾਰ ਲਗਾਤਾਰ ਪੀਣ ਨਾਲ ਪੀਲੀਏ ਵਰਗੇ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ।
ਡਾਇਬਟੀਜ਼ 'ਚ ਦੇਵੇ ਫਾਇਦਾ
ਸ਼ੂਗਰ ਦੇ ਮਰੀਜ਼ਾਂ ਨੂੰ ਅਕਸਰ ਭਿੰਡੀਆਂ ਦੀ ਅੱਧਕੱਚੀ ਸਬਜ਼ੀ ਦਾ ਸੇਵਨ ਕਰਨਾ ਚਾਹੀਦੈ। ਡਾਂਗ-ਗੁਜਰਾਤ ਦੇ ਹਰਬਲ ਜਾਣਕਾਰਾਂ ਅਨੁਸਾਰ ਤਾਜ਼ੀ ਭਿੰਡੀ ਵਧੇਰੇ ਅਸਰ ਕਰਦੀ ਹੈ। ਸਾਫ ਅਤੇ ਧੋਤੀ ਹੋਈ ਭਿੰਡੀ ਖਾਣ ਨਾਲ ਵੀ ਬਹੁਤ ਫਾਇਦਾ ਮਿਲਦਾ ਹੈ।
ਚਿਹਰੇ ਦੇ ਦਾਗ-ਧੱਬੇ ਕਰੇ ਦੂਰ
ਭਿੰਡੀ ਨੂੰ ਚਾਰ-ਪੰਜ ਟੁਕੜਿਆਂ 'ਚ ਕੱਟ ਕੇ ਇਕ ਕੱਪ ਪਾਣੀ ਨਾਲ ਗ੍ਰਾਈਂਡ ਕਰ ਲਓ ਅਤੇ ਇਸ ਨੂੰ ਪੁਣ ਕੇ ਚਿਹਰੇ 'ਤੇ ਲਗਾ ਕੇ ਕੁਝ ਦੇਰ ਲਈ ਸੁੱਕਣ ਦਿਓ। 10 ਕੁ ਮਿੰਟਾਂ ਬਾਅਦ ਇਸ ਨੂੰ ਸਾਫ ਪਾਣੀ ਨਾਲ ਧੋ ਲਓ ਇਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ।
ਸਰੀਰਕ ਕਮਜ਼ੋਰੀ ਹੋਵੇ ਦੂਰ
ਮੱਧ ਪ੍ਰਦੇਸ਼ ਦੇ ਪਾਤਾਲਕੋਟ ਦੇ ਭੁਮਕਾ (ਹਰਬਲ ਜਾਣਕਾਰ) ਮਰਦਾਂ ਨੂੰ ਸਰੀਰਕ ਕਮਜ਼ੋਰੀ ਦੂਰ ਕਰਨ ਲਈ ਕੱਚੀ ਭਿੰਡੀ ਚਿੱਥਣ ਦੀ ਸਲਾਹ ਦਿੰਦੇ ਹਨ।
ਸਿਫਲਿਸ ਦੇ ਮਰੀਜ਼ਾਂ ਲਈ ਲਾਭਦਾਇਕ
ਡਾਂਗ-ਗੁਜਰਾਤ ਦੇ ਆਦੀਵਾਸੀ ਹਰਬਲ ਜਾਣਕਾਰ ਭਿੰਡੀ ਦਾ ਕਾੜ੍ਹਾ ਤਿਆਰ ਕਰਕੇ ਸਿਲਫਿਸ ਦੇ ਮਰੀਜ਼ ਨੂੰ ਦਿੰਦੇ ਹਨ। ਲੱਗਭਗ 50 ਗ੍ਰਾਮ ਭਿੰਡੀਆਂ ਨੂੰ ਬਾਰੀਕ ਕੱਟ ਕੇ 200 ਮਿ. ਲਿ. ਪਾਣੀ 'ਚ ਉਬਾਲਿਆ ਜਾਂਦਾ ਹੈ ਅਤੇ ਜਦੋਂ ਇਹ ਅੱਧਾ ਰਹਿ ਜਾਂਦਾ ਹੈ ਤਾਂ ਮਰੀਜ਼ ਨੂੰ ਦੇ ਦਿੱਤੀ ਜਾਂਦਾ ਹੈ। ਇਕ ਮਹੀਨੇ ਤੱਕ ਲਗਾਤਾਰ ਇਸ ਕਾੜ੍ਹੇ ਦੇ ਸੇਵਨ ਨਾਲ ਅਰਾਮ ਮਿਲਦਾ ਹੈ।
ਇਕ ਕਿਸਮ ਦਾ ਟੋਨਿਕ
ਆਦੀਵਾਸੀਆਂ ਅਨੁਸਾਰ ਕੱਚੀ ਭਿੰਡੀ ਚਿੱਥਣ ਨਾਲ ਮਰਦਾਂ ਨੂੰ ਬਹੁਤ ਲਾਭ ਮਿਲਦਾ ਹੈ। ਇਸ ਨਾਲ ਉਨ੍ਹਾਂ ਦੇ ਵੀਰਜ ਦੀ ਮਾਤਰਾ 'ਚ ਕਾਫੀ ਵਾਧਾ ਹੁੰਦਾ ਹੈ।
ਹੱਡੀਆਂ ਦੀ ਮਜ਼ਬੂਤੀ ਅਤੇ ਲਿਵਰ ਨੂੰ ਸਹੀ ਰੱਖਣ ਲਈ ਅਜ਼ਮਾਓ ਇਹ ਤੇਲ
NEXT STORY