ਮੁੰਬਈ- ਅਦਾਕਾਰ ਸਲਮਾਨ ਖਾਨ ਦੀ ਮੀਡੀਆ ਦੇ ਪ੍ਰਤੀ ਬੇਰੁੱਖੀ ਇਕ ਵਾਰ ਫਿਰ ਸਾਹਮਣੇ ਆਈ ਹੈ। ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਲਈ ਸੋਮਵਾਰ ਨੂੰ ਸਵੇਰੇ ਸਲਮਾਨ ਖਾਨ ਮੁੰਬਈ ਤੋਂ ਕਸ਼ਮੀਰ ਰਵਾਨਾ ਹੋ ਗਏ ਸਨ। ਮੀਡੀਆ ਕਰਮਚਾਰੀਆਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਸਲਮਾਨ ਖਾਨ ਸੋਮਵਾਰ ਨੂੰ ਕਸ਼ਮੀਰ ਇਸ ਲਈ ਰਵਾਨਾ ਹੋਣਗੇ। ਇਸ ਲਈ ਕੁਝ ਮੀਡੀਆ ਫੋਟੋਗ੍ਰਾਫਰ ਮੁੰਬਈ ਤੋਂ ਸਾਂਤਾ ਕਰੂਜ਼ ਏਅਰਪੋਰਟ 'ਤੇ ਸਲਮਾਨ ਦੀ ਝਲਕ ਪਾਉਣ ਲਈ ਸਵੇਰੇ ਹੀ ਉਡੀਕ ਕਰ ਰਹੇ ਹਨ ਪਰ ਫੋਟੋਗ੍ਰਾਫਰਾਂ ਦੀ ਇਹ ਉਡੀਕ ਬੇਕਾਰ ਗਈ। ਸਲਮਾਨ ਕਿਸੇ ਦੂਜਾ ਟਰਮੀਨਲ ਤੋਂ ਜਹਾਜ਼ ਫੜ ਕੇ ਕਸ਼ਮੀਰ ਰਵਾਨਾ ਹੋ ਗਏ। ਦੱਸਿਆ ਜਾਂਦਾ ਹੈ ਕਿ ਸਲਮਾਨ ਨੂੰ ਪਿਛਲੇ ਹੀ ਹਫਤੇ 2002 ਹਿਟ ਐਂਡ ਰਨ ਮਾਮਲੇ ਦਾ ਫੈਸਲਾ ਸੁਣਨ ਲਈ ਮੁੰਬਈ ਪਹੁੰਚੇ ਸਨ। ਸੈਸ਼ਨ ਕੋਰਟ ਨੇ ਸਲਮਾਨ ਖਾਨ ਨੂੰ ਹਿਟ ਐਂਡ ਰਨ ਮਾਮਲੇ 'ਚ 5 ਸਾਲ ਦੀ ਸਜ਼ਾ ਸੁਣਾਈ। ਹਾਲਾਂਕਿ ਮੁੰਬਈ ਹਾਈਕੋਰਟ ਨੇ ਇਸ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ।
ਐਵਾਰਡ ਫੰਕਸ਼ਨ ਦੌਰਾਨ ਇਨ੍ਹਾਂ ਸਿਤਾਰਿਆਂ ਨੇ ਲਗਾਏ ਚਾਰ-ਚੰਦ (ਦੇਖੋ ਤਸਵੀਰਾਂ)
NEXT STORY