ਮੁੰਬਈ- ਬਾਲੀਵੁੱਡ ਫਿਲਮ ਨਿਰਮਾਤਾ ਰੋਹਿਤ ਨਾਗ ਬਾਰੇ ਲੱਗਦਾ ਹੈ ਕਿ ਉਹ ਟੀਵੀ ਰਿਐਲਿਟੀ ਸ਼ੋਅ 'ਨੱਚ ਬਲੀਏ-7' ਨੂੰ ਜ਼ਿਆਦਾ ਹੀ ਗੰਭੀਰਤਾ ਨਾਲ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਿਐਲਿਟੀ ਸ਼ੋਅ ਦੌਰਾਨ ਪਤਨੀ ਐਸ਼ਵਰਿਆ ਸਖੁਜਾ ਨਾਲ ਇਕ ਡਾਂਸ ਪੇਸ਼ਕਾਰੀ ਲਈ ਉਨ੍ਹਾਂ ਨੇ ਖੁਦ ਨੂੰ ਥੱਪੜ ਮਾਰ-ਮਾਰ ਕੇ ਆਪਣਾ ਚਿਹਰਾ ਸੁਜਾ ਲਿਆ ਹੈ। ਸ਼ੋਅ ਦੇ ਸੈੱਟ ਨਾਲ ਜੁੜੇ ਸੂਤਰ ਅਨੁਸਾਰ ਰੋਹਿਤ-ਐਸ਼ਵਰਿਆ ਆਉਣ ਵਾਲੇ ਐਪੀਸੋਡ 'ਚ ਇਕ ਜ਼ਬਰਦਸਤ ਪਰਫਾਰਮੈਂਸ ਦੇਣਗੇ। ਪਰਫਾਰਮੈਂਸ ਦੇ ਆਖੀਰ 'ਚ ਰੋਹਿਤ ਨੂੰ ਆਪਣੇ ਆਪ ਨੂੰ ਤਿੰਨ ਥੱਪੜ ਮਾਰਨੇ ਹਨ। ਸੂਤਰ ਨੇ ਇਕ ਬਿਆਨ 'ਚ ਕਿਹਾ, ''ਥੱਪੜ ਮਾਰਨ ਦਾ ਅਭਿਨੈ ਕਰਨ ਦੀ ਬਜਾਏ ਉਨ੍ਹਾਂ ਨੇ ਅਸਲ 'ਚ ਖੁਦ ਨੂੰ ਥੱਪੜ ਮਾਰੇ। ਇਹ ਇੰਨੇ ਜ਼ਬਰਦਸਤ ਸਨ ਕਿ ਉਨ੍ਹਾਂ ਦਾ ਮੂੰਹ ਸੁੱਜ ਗਿਆ।'' ਸ਼ੋਅ ਦੇ ਜੱਜ ਲੇਖਕ ਚੇਤਨ ਭਗਤ, ਅਭਿਨੇਤਰੀ ਪ੍ਰਿਟੀ ਜ਼ਿੰਟਾ ਅਤੇ ਕੋਰੀਓਗ੍ਰਾਫਰ ਮਰਜੀ ਪੇਸਟੋਂਜੀ ਰੋਹਿਤ ਨੂੰ ਮੰਚ 'ਤੇ ਇਸ ਤਰ੍ਹਾਂ ਦੇਖ ਕੇ ਹੈਰਾਨ ਸਨ। ਸੂਤਰ ਨੇ ਦੱਸਿਆ ਕਿ ਜੱਜ ਨੇ ਰੋਹਿਤ ਨੂੰ ਕਿਹਾ ਕਿ ਉਹ ਅਸਲ 'ਚ ਇੰਝ ਕਰਨ ਦੀ ਬਜਾਏ ਅਭਿਨੈ ਕਰ ਸਕਦੇ ਸਨ।
...ਜਦੋਂ ਕਾਨਸ 'ਚ ਕਾਪੀ ਕਰਦੀ ਫੜੀ ਗਈ ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ! (ਦੇਖੋ ਤਸਵੀਰਾਂ)
NEXT STORY