ਮੁੰਬਈ- ਟੈਲੀਵਿਜ਼ਨ 'ਤੇ ਦਿਖਾਏ ਜਾਣ ਵਾਲਾ ਸ਼ੋਅ 'ਸਟਾਰ ਪਰਿਵਾਰ ਐਵਾਰਡਸ' ਦਾ ਆਯੋਜਨ ਬੀਤੇ ਦਿਨ ਐਤਵਾਰ ਨੂੰ ਮੁੰਬਈ ਦੇ ਇਕ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ 'ਚ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੀਵੀ ਦੇ ਮਸ਼ਹੂਰ ਸਿਤਾਰੇ ਦੀਪਿਕਾ ਸਿੰਘ, ਦਿਵਿਆਂਕਾ ਤ੍ਰਿਪਾਠੀ, ਹੀਨਾ ਖਾਨ, ਕਰਨ ਪਟੇਲ, ਅਨਸ ਰਸ਼ੀਦ, ਨਸੀਮ ਸਮੇਤ ਕਈ ਸਿਤਾਰਿਆਂ ਨੇ ਸਿਜ਼ਲਿੰਗ ਪਰਫਾਰਮੈਂਸ ਦੇ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਂਝ ਰੈੱਡ ਕਾਰਪੇਟ 'ਤੇ ਚੱਲਣ ਲਈ ਗਲੈਮਰਸ ਦਿਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਅਤੇ ਖੂਬਸੂਰਤ ਦਿਖਣ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ। ਸਾਡੇ ਟੀਵੀ ਦੇ ਸਿਤਾਰੇ ਵੀ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੇ ਹਨ। ਇਹ ਸਿਤਾਰੇ ਵੀ ਐਵਾਰਡਸ ਨਾਈਟ 'ਚ ਗਲੈਮਰਸ ਦਿਖਣ ਲਈ ਸਖਤ ਮਿਹਨਤ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਹ ਹੀ ਦੱਸਣ ਜਾ ਰਹੇ ਹਾਂ ਕਿ ਇਹ ਸਿਤਾਰੇ ਆਪਣੇ-ਆਪ ਨੂੰ ਐਵਾਰਡਸ ਦੌਰਾਨ ਗਲੈਮਰਸ ਦਿਖਣ ਲਈ ਕਿਵੇ ਤਿਆਰੀ ਕਰਦੇ ਹਨ।
ਕਾਨਸ ਫਿਲਮ ਫੈਸਟੀਵਲ ਦੌਰਾਨ ਚਰਚਾ 'ਚ ਰਹੀ ਇਨ੍ਹਾਂ ਸਿਤਾਰਿਆਂ ਦੀ ਡਰੈੱਸ (ਦੇਖੋ ਤਸਵੀਰਾਂ)
NEXT STORY