ਰੋਹਤਕ-ਇੱਥੋਂ ਦੇ ਮਹਿੰਦਰਾਗੜ੍ਹ ਦੇ ਕਨੀਨਾ ਸਥਿਤ ਕਾਲਜ 'ਚ ਵਿਆਹ ਦੇ ਦੋ ਦਿਨ ਪਹਿਲਾਂ ਪੇਪਰ ਪਾਉਣ ਗਈ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੇ ਆਪਣੇ ਗੁਨਾਹ ਵੀ ਕਬੂਲ ਕਰ ਲਿਆ ਹੈ।
ਦੋਸ਼ੀ ਨੇ ਦੱਸਿਆ ਹੈ ਕਿ ਕੁੜੀ ਨੇ ਉਸ ਨੂੰ ਆਪਣੇ ਵਿਆਹ ਬਾਰੇ ਕੁਝ ਨਹੀਂ ਦੱਸਿਆ ਸੀ ਅਤੇ ਉਸ ਕਿਸੇ ਹੋਰ ਨਾਲ ਫੋਨ 'ਤੇ ਗੱਲਾਂ ਕਰਦੀ ਹੁੰਦੀ ਸੀ, ਇਸੇ ਲਈ ਉਸ ਨੇ ਕੁੜੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਦੋਸ਼ੀ ਰਵਿੰਦਰ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕਾ ਨੇ ਵਿਆਹ ਬਾਰੇ ਉਸ ਨੂੰ ਨਹੀਂ ਦੱਸਿਆ ਸੀ, ਇਸ ਕਾਰਨ ਉਸ ਦਾ ਗੁੱਸਾ ਵਧ ਗਿਆ ਸੀ। ਉਸ ਨੇ ਦੱਸਿਆ ਕਿ ਕੁੜੀ ਫੋਨ 'ਤੇ ਕਿਸੇ ਦੂਜੇ ਮੁੰਡੇ ਨਾਲ ਗੱਲਾਂ ਕਰਦੀ ਸੀ, ਜੋ ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਅਤੇ ਉਸ ਨੇ ਕਾਲਜ ਦੇ ਕੰਪਲੈਕਸ 'ਚ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਕੰਧ ਤੋੜ 'ਕੇ ਭੱਜ ਗਿਆ।
ਪੁਲਸ ਨੇ ਦੋਸੀ ਨੂੰ ਸੀ. ਆਈ. ਏ. ਦੀ ਮਦਦ ਨਾਲ ਮੰਗਲਵਾਰ ਨੂੰ ਅਟੇਲੀ ਮੋੜ ਤੋਂ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਫਿਲਹਾਲ ਮ੍ਰਿਤਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 20 ਮਈ ਨੂੰ ਮ੍ਰਿਤਕਾ ਦਾ ਵਿਆਹ ਸੀ ਪਰ ਦੋ ਦਿਨ ਪਹਿਲਾਂ ਹੀ ਜਦੋਂ ਉਹ ਕਾਲਜ 'ਚ ਪੇਪਰ ਦੇਣ ਗਈ ਤਾਂ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕਾਰਗਿਲ 'ਚ ਭਾਰਤੀ ਜਵਾਨਾਂ ਨੇ ਮੁਸ਼ੱਰਫ ਦਾ 'ਨੱਕ ਭੰਨ' ਦਿੱਤਾ ਸੀ
NEXT STORY