ਮੁੰਬਈ- ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਅਤੇ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫਿਲਮ 'ਪੀਕੂ' ਦਾ ਨਸ਼ਾ ਸਿਰਫ ਦਰਸ਼ਕਾਂ 'ਤੇ ਹੀ ਨਹੀਂ ਸਗੋਂ ਬਾਲੀਵੁੱਡ ਦੇ ਲੋਕਾਂ 'ਤੇ ਵੀ ਚੜ ਗਿਆ ਹੈ। ਮਸ਼ਹੂਰ ਫਿਲਮਮੇਕਰ ਅਤੇ ਅਭਿਨੇਤਾ ਸ਼ੇਖਰ ਕਪੂਰ ਨੇ ਹਾਲ ਹੀ 'ਚ ਲਾਸ ਏਂਜਲਸ ਵਿਚ 3 ਘੰਟੇ ਦਾ ਸਫਰ ਕਰਕੇ ਇਸ ਫਿਲਮ ਨੂੰ ਦੇਖਣ ਪਹੁੰਚੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਉਨ੍ਹਾਂ ਨੇ ਇੰਨੀ ਵਧੀਆ ਫਿਲਮ ਦੇਖੀ ਹੈ। ਬੁੱਧਵਾਰ ਨੂੰ ਇਸ ਫਿਲਮ ਬਾਰੇ ਸ਼ੇਖਰ ਨੇ ਆਪਣੇ ਵਿਚਾਰ ਟਵਿੱਟਰ 'ਤੇ ਸਾਂਝੇ ਕੀਤੇ। ਸ਼ੇਖਰ ਨੇ ਟਵੀਟ ਕੀਤਾ, ''ਲਾਸ ਏਂਜਲਸ 'ਚ ਫਿਲਮ 'ਪੀਕੂ' ਦੇਖਣ ਲਈ ਮੈਂ ਤਿੰਨ ਘੰਟੇ ਦਾ ਸਫਰ ਕੀਤਾ। ਕੀਮਤ ਵਸੂਲ ਲਈ ਹੈ। ਲੰਬੇ ਸਮੇਂ ਬਾਅਦ ਮੈਂ ਵਧੀਆ ਫਿਲਮ ਦੇਖੀ ਹੈ।'' ਤੁਹਾਨੂੰ ਦੱਸ ਦਈਏ ਇਹ ਫਿਲਮ ਬੰਗਾਲੀ ਪਿਤਾ-ਬੇਟੀ ਦੀ ਕਹਾਣੀ ਹੈ। ਸ਼ੂਜੀਤ ਸਰਕਾਰ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਦੀਪਿਕਾ, ਅਮਿਤਾਭ ਤੋਂ ਇਲਾਵਾ ਇਰਫਾਨ ਖਾਨ ਨੇ ਮੁੱਖ ਭੂਮਿਕਾ ਨਿਭਾਈ ਹੈ।
ਅਜ਼ਹਰੂਦੀਨ ਦੀ ਲੁੱਕ 'ਚ ਇਸ ਤਰ੍ਹਾਂ ਨਜ਼ਰ ਆਏ ਇਮਰਾਨ ਹਾਸ਼ਮੀ
NEXT STORY