ਮੁੰਬਈ- ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦਾ ਕਹਿਣਾ ਹੈ ਕਿ ਉਸ ਦੀ ਤਿੰਨ ਸਾਲਾ ਬੇਟੀ ਆਰਾਧਿਆ ਲਾਈਮਲਾਈਟ ਦੀ ਆਦੀ ਹੋ ਗਈ ਹੈ ਤੇ ਇਹ ਉਸ ਲਈ ਸਾਧਾਰਨ ਗੱਲ ਹੈ। ਸ਼ੁਰੂ 'ਚ ਬੱਚਨ ਪਰਿਵਾਰ ਨੇ ਆਰਾਧਿਆ ਨੂੰ ਮੀਡੀਆ ਦੀ ਨਜ਼ਰ ਤੋਂ ਦੂਰ ਰੱਖਿਆ ਪਰ ਫੋਟੋਗ੍ਰਾਫਰ ਉਸ ਦੀ ਤਸਵੀਰ ਖਿੱਚਣ ਦਾ ਕੋਈ ਮੌਕਾ ਨਹੀਂ ਛੱਡਦੇ। ਇਹ ਪੁੱਛੇ ਜਾਣ 'ਤੇ ਕਿ ਲਾਈਮਲਾਈਟ 'ਚ ਬਣੇ ਰਹਿਣ ਸਬੰਧੀ ਆਰਾਧਿਆ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਤਾਂ ਐਸ਼ਵਰਿਆ ਨੇ ਕਿਹਾ ਕਿ ਉਹ ਜਦੋਂ ਵੀ ਹਵਾਈ ਅੱਡੇ ਜਾਂ ਘਰੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਭੀੜ ਤੇ ਕੈਮਰੇ ਹੁੰਦੇ ਹਨ।
ਉਸ ਨੂੰ ਲੱਗਦਾ ਹੈ ਕਿ ਇਹ ਉਸ ਲਈ ਸਾਧਾਰਨ ਗੱਲ ਹੋ ਗਈ ਹੈ। ਹਾਲਾਂਕਿ ਉਸ ਦੇ ਅੰਦਰ ਦੀ ਮਾਂ ਉਸ ਨੂੰ ਲੈ ਕੇ ਚੇਤੰਨ ਰਹੇਗੀ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਬਾਈਟ ਤੇ ਫੋਟੋ ਚਾਹੀਦੀ ਹੈ। ਇਸ ਲਈ ਉਹ ਉਸ ਨੂੰ ਲੈ ਕੇ ਸਾਵਧਾਨ ਰਹੇਗੀ। ਇਹ ਸੁਭਾਵਿਕ ਗੱਲ ਹੈ। ਐਸ਼ਵਰਿਆ ਨੇ ਕਿਹਾ ਕਿ ਮਾਂ ਬਣਨ ਤੋਂ ਬਾਅਦ ਉਸ ਦੀ ਫਿਲਮਾਂ ਨੂੰ ਲੈ ਕੇ ਪਸੰਦ 'ਚ ਕੋਈ ਬਦਲਾਅ ਨਹੀਂ ਆਇਆ ਹੈ। ਉਸ ਲਈ ਚੀਜ਼ਾਂ ਬਦਲੀਆਂ ਨਹੀਂ ਹਨ। ਐਸ਼ਵਰਿਆ ਬਹੁਤ ਜਲਦ ਫਿਲਮ ਜਜ਼ਬਾ ਰਾਹੀਂ ਬਾਲੀਵੁੱਡ 'ਚ ਕਮਬੈਕ ਕਰੇਗੀ, ਜਿਸ ਦੀ ਸ਼ੂਟਿੰਗ ਜ਼ੋਰਾਂ 'ਤੇ ਚੱਲ ਰਹੀ ਹੈ।
ਸ਼ੇਖਰ ਕਪੂਰ ਨੇ 'ਪੀਕੂ' ਦੇਖਣ ਲਈ ਕੀਤਾ 3 ਘੰਟੇ ਦਾ ਸਫਰ (ਦੇਖੋ ਤਸਵੀਰਾਂ)
NEXT STORY