ਮੁੰਬਈ- ਅਭਿਨੇਤਰੀ ਪ੍ਰਿਟੀ ਜ਼ਿੰਟਾ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ 7 'ਚ ਬਤੌਰ ਜੱਜ ਨਜ਼ਰ ਆ ਰਹੀ ਹੈ। ਉਸ ਨੂੰ ਅਫਸੋਸ ਹੈ ਕਿ ਉਹ ਪ੍ਰਚਾਰ ਲਈ ਸ਼ੋਅ 'ਚ ਆਏ ਏ. ਬੀ. ਸੀ. ਡੀ. 2 ਫਿਲਮ ਦੇ ਕਲਾਕਾਰਾਂ ਨਾਲ ਨਹੀਂ ਮਿਲ ਸਕੀ। ਅਸਲ 'ਚ ਪ੍ਰਿਟੀ ਆਪਣੀ ਦਾਦੀ ਦੀ ਸਰਜਰੀ ਦੇ ਚਲਦਿਆਂ ਰੁੱਝੀ ਹੋਈ ਸੀ। ਪ੍ਰਿਟੀ ਨੇ ਇਸ ਸਬੰਧੀ ਟਵਿਟਰ 'ਤੇ ਲਿਖਿਆ, 'ਵਾਪਸ ਨੱਚ ਬੱਲੀਏ ਦੀ ਸ਼ੂਟਿੰਗ 'ਤੇ। ਕਿੰਨਾ ਦੁੱਖ ਹੈ ਕਿ ਮੈਂ ਪਿਛਲੀ ਕੜੀ ਦੀ ਸ਼ੂਟਿੰਗ 'ਚ ਏ. ਬੀ. ਸੀ. ਡੀ. 2 ਦੇ ਕਲਾਕਾਰਾਂ ਨਾਲ ਨਹੀਂ ਮਿਲ ਸਕੀ, ਕਿਉਂਕਿ ਮੇਰੀ ਦਾਦੀ ਦੀ ਸਰਜਰੀ ਸੀ।'
ਰੈਮੋ ਡਿਸੂਜ਼ਾ ਨਿਰਦੇਸ਼ਿਤ ਏ. ਬੀ. ਸੀ. ਡੀ. 2 ਪੰਜ ਜੂਨ ਨੂੰ ਰਿਲੀਜ਼ ਹੋਵੇਗੀ। ਇਸ 'ਚ ਵਰੁਣ ਧਵਨ ਤੇ ਸ਼ਰਧਾ ਕਪੂਰ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਸ 'ਚ ਕੋਰੀਓਗ੍ਰਾਫਰ-ਨਿਰਦੇਸ਼ਕ ਪ੍ਰਭੂਦੇਵਾ ਤੇ ਮੰਨੇ-ਪ੍ਰਮੰਨੇ ਡਾਂਸਰ-ਅਭਿਨੇਤਰੀ ਲਾਰੇਨ ਗੋਟਲਿਬ ਵੀ ਹੈ।
'ਲਾਵਾਰਿਸ' ਨੇ ਕੀਤੇ 34 ਸਾਲ ਪੂਰੇ, ਅਮਿਤਾਭ ਨੂੰ ਆਈ ਯਾਦ
NEXT STORY