ਮੁੰਬਈ- ਨਿਰਦੇਸ਼ਕ ਸੰਜੇ ਗੁਪਤਾ ਦੀ ਆਉਣ ਵਾਲੀ ਫਿਲਮ ਜਜ਼ਬਾ ਦੇ ਪੋਸਟਰ 'ਚ ਅਭਿਨੇਤਾ ਇਰਫਾਨ ਖਾਨ ਬੇਹੱਦ ਸੰਜੀਦਾ ਲੁੱਕ 'ਚ ਨਜ਼ਰ ਆ ਰਹੇ ਹਨ। ਪੋਸਟਰ 'ਚ ਦਿਖ ਰਹੀ ਤਸਵੀਰ 'ਚ ਉਨ੍ਹਾਂ ਨੇ ਚਮੜੇ ਦੀ ਜੈਕਟ ਤੇ ਐਨਕ ਲਗਾਈ ਹੋਈ ਹੈ। ਹਾਲ ਹੀ 'ਚ 68ਵੇਂ ਕਾਂਸ ਅੰਤਰਰਾਸ਼ਟਰੀ ਫਿਲਮ ਫੈਸਟੀਵਲ 'ਚ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤੇ ਜਾਣ ਤੋਂ ਬਾਅਦ ਗੁਪਤਾ ਨੇ ਸੋਮਵਾਰ ਨੂੰ ਫਿਲਮ ਦਾ ਦੂਜਾ ਪੋਸਟਰ ਵੀ ਜਾਰੀ ਕੀਤਾ।
ਪਹਿਲੇ ਪੋਸਟਰ 'ਚ ਜਿਥੇ ਐਸ਼ਵਰਿਆ ਬੇਹੱਦ ਹੌਸਲੇ ਭਰੀ ਨਜ਼ਰ ਆਈ, ਉਥੇ ਦੂਜੇ ਪੋਸਟਰ 'ਚ ਇਰਫਾਨ ਕਾਲੇ ਬਾਦਲਾਂ ਨਾਲ ਘਿਰੇ ਅਸਮਾਨ ਵਾਲੀ ਪਿੱਠ ਭੂਮੀ 'ਚ ਬੇਹੱਦ ਗੰਭੀਰ ਤੇ ਸੰਜੀਦਾ ਨਜ਼ਰ ਆਏ। ਗੁਪਤਾ ਨੇ ਮਾਈਕ੍ਰੋਬਲਾਗਿੰਗ ਸਾਈਟ ਜਜ਼ਬਾ ਦੇ ਦੂਜੇ ਪੋਸਟਰ ਦੇ ਜਾਰੀ ਹੋਣ ਦੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, 'ਇਹ ਰਿਹਾ ਜਜ਼ਬਾ 'ਚ ਇਰਫਾਨ ਖਾਨ ਦਾ ਲੁੱਕ।'
ਕਸ਼ਮੀਰੀ ਲੜਕੀਆਂ ਨੂੰ ਕਰੀਨਾ ਕਪੂਰ ਨੇ ਦਿੱਤਾ ਖਾਸ ਤੋਹਫਾ
NEXT STORY